ਅੰਮ੍ਰਿਤਸਰ(ਸੰਜੀਵ)- ਥਾਣਾ ਸਿਵਲ ਲਾਈਨ ਦੀ ਪੁਲਸ ਨੇ ਆਸਟ੍ਰੇਲੀਆ ਭੇਜਣ ਦੇ ਨਾਂ 'ਤੇ 1.28 ਕਰੋੜ ਦੀ ਠੱਗੀ ਮਾਰਨ ਦੇ ਇਲਜ਼ਾਮ 'ਚ ਪੂਨਮ ਨਿਵਾਸੀ ਗੁੜਗ਼ਾਓਂ, ਕੁਲਦੀਪ ਪ੍ਰਮਾਰ ਅਤੇ ਪ੍ਰੇਮ ਲਤਾ ਦੇ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਪੁਨੀਤ ਪਾਲੀ ਨਿਵਾਸੀ ਨਵਾਂ ਕੋਟ ਇਸਲਾਮਾਬਾਦ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੇ ਉਸਦੇ ਰਿਸ਼ਤੇਦਾਰਾਂ ਨੂੰ ਆਸਟ੍ਰੇਲੀਆ ਭੇਜਣ ਦਾ ਝਾਂਸਾ ਦਿੱਤਾ ਅਤੇ ਉਨ੍ਹਾਂ ਤੋਂ 1. 28 ਕਰੋੜ ਦੀ ਰਾਸ਼ੀ ਠੱਗ ਲਈ । ਜਦੋਂ ਦੋਸ਼ੀ ਉਨ੍ਹਾਂ ਨੂੰ ਬਾਹਰ ਵਿਦੇਸ਼ ਨਾ ਭੇਜ ਸਕੇ ਤਾਂ ਉਨ੍ਹਾਂ ਨੇ ਪੈਸਿਆਂ ਦੀ ਮੰਗ ਕੀਤੀ, ਜਿਸ ਨੂੰ ਦੋਸ਼ੀਆਂ ਨੇ ਵਾਪਸ ਕਰਨ ਤੋਂ ਮਨ੍ਹਾ ਕਰ ਦਿੱਤਾ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਲੋਕਾਂ ਨੇ ਸਾੜਿਆ ਜੋਸ਼ੀ ਦਾ ਪੁਤਲਾ
NEXT STORY