ਲੰਡਨ— ਗਰਭਵਤੀ ਔਰਤਾਂ ਨੂੰ ਜਿੱਥੇ ਜ਼ਿਆਦਾ ਦੇਖਭਾਲ ਦੀ ਲੋੜ ਹੁੰਦੀ ਹੈ, ਉੱਥੇ ਇਸ ਔਰਤ ਦਾ ਹੌਂਸਲਾ ਦੇਖ ਕੇ ਤੁਹਾਡੀਆਂ ਅੱਖਾਂ ਫਟੀਆਂ ਰਹਿ ਜਾਣਗੀਆਂ। ਬ੍ਰਿਟੇਨ ਦੇ ਬਾਈਟਨ 'ਚ ਰਹਿਣ ਵਾਲੀ 39 ਸਾਲਾ ਦੀ ਹੋਣ ਵਾਲੀ ਕਟਜਾ 8 ਮਹੀਨਿਆਂ ਦੀ ਗਰਭਵਤੀ ਹੈ। ਇਸ ਦੇ ਨਾਲ ਉਹ ਪੇਸ਼ੇ ਤੋਂ ਕਾਨਫਰੰਸ ਤੇ ਇਵੈਂਟ ਸੇਲਜ਼ ਮੈਨੇਜਰ ਹੈ।
ਇਸ ਦੇ ਨਾਲ ਇਸ ਹਾਲਤ ਵਿਚ ਵੀ ਉਹ ਜਿਮ ਜਾਂਦੀ ਹੈ ਅਤੇ ਕਸਰਤ ਕਰਦੀ ਹੈ। ਇੰਨਾਂ ਹੀ ਨਹੀਂ 8ਵੇਂ ਮਹੀਨੇ ਵਿਚ ਹੀ ਉਹ 100 ਕਿਲੋ ਦਾ ਭਾਰ ਚੁੱਕ ਲੈਂਦੀ ਹੈ ਤੇ ਪੂਰੀ ਤਰ੍ਹਾਂ ਫਿੱਟ ਹੈ। ਪਹਿਲਾਂ ਉਹ ਹਫਤੇ ਦੇ ਪੰਜ ਦਿਨ ਵੇਟਲਿਫਟਿੰਗ ਕਰਦੀ ਸੀ ਪਰ ਹੁਣ ਆਪਣੇ ਮੰਗੇਤਰ ਦੇ ਕਹਿਣ 'ਤੇ ਉਹ ਹਫਤੇ ਦੇ ਕੁਝ ਦਿਨ ਹੀ ਵੇਟਲਿਫਟਿੰਗ ਕਰਦੀ ਹੈ ਪਰ ਉਸ ਦੀ ਹਿੰਮਤ ਨੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਇਸ ਦੇ ਨਾਲ ਕਟਜਾ ਸਵਿਮਿੰਗ ਵੀ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਸਰੀਰ ਨੂੰ ਫਿੱਟ ਰੱਖਣਾ ਅਤੇ ਸਿਹਤਮੰਦ ਬੱਚਾ ਪੈਦਾ ਕਰਨਾ ਉਸ ਦੀ ਪਹਿਲੀ ਤਰਜੀਹ ਹੈ।
ਇਟਲੀ 'ਚ ਮਿਲੇ ਸੋਨੇ-ਚਾਂਦੀ ਨਾਲ ਢਕੇ ਕੰਕਾਲ! (ਦੇਖੋ ਤਸਵੀਰਾਂ)
NEXT STORY