ਨਵੀਂ ਦਿੱਲੀ— ਸੁਰੱਖਿਆ ਮਹਿਰਾਂ ਮੁਤਾਬਕ ਸਾਈਬਰ ਅਪਰਾਧੀ ਭਾਰਤ ਅਤੇ ਹੋਰ ਦੇਸ਼ਾਂ ਪਾਕਿਸਤਾਨ, ਬ੍ਰਾਜ਼ੀਲ, ਜਰਮਨੀ ਅਤੇ ਰੂਸ 'ਚ ਜੀ.ਐਸ.ਐਮ. (ਦੂਰਸੰਚਾਰ) ਨੈੱਟਵਰਕ 'ਚ ਨਿਗਰਾਨੀ ਲਈ ਇਕ ਨਵੇਂ ਮਾਲਵੇਅਰ 'ਰੇਜਿਨ' ਦੀ ਵਰਤੋਂ ਕਰ ਰਹੇ ਹਨ। ਰੇਜਿਨ ਦੀ ਵਰਤੋਂ ਦੂਰਸੰਚਾਰ ਕੰਪਨੀਆਂ, ਸਰਕਾਰਾਂ, ਵਿੱਤੀ ਸੰਸਥਾਵਾਂ, ਅਨੁਸੰਧਾਨ ਸੰਗਠਨਾਂ, ਬਹੁਰਾਸ਼ਟਰੀ ਰਾਜਨੀਤਕ ਇਕਾਈਆਂ ਆਦਿ ਨੂੰ ਨਿਸ਼ਾਨਾ ਬਣਾਉਣ ਲਈ ਕੀਤਾ ਜਾ ਰਿਹਾ ਹੈ। ਇਸ ਮੁਤਾਬਕ ਰੇਜਿਨ ਦੇ ਕੁਝ ਸ਼ੁਰੂਆਤੀ ਨਮੂਨੇ 2003 'ਚ ਲਏ ਸਨ। ਰੇਜਿਨ ਦੇ ਤਹਿਤ ਜਿਸ ਨੈੱਟਵਰਕ 'ਤੇ ਹਮਲਾ ਕੀਤਾ ਜਾਂਦਾ ਹੈ ਉਸ ਤੋਂ ਬਾਅਦ 'ਚ ਗੁੱਪਤ ਡਾਟਾ ਜੁਟਾਇਆ ਜਾਂਦਾ ਹੈ ਅਤੇ ਕਈ ਹੋਰ ਤਰ੍ਹਾਂ ਦੇ ਹਮਲੇ ਇਸ ਰਾਹੀਂ ਕੀਤੇ ਜਾਂਦੇ ਹਨ। ਇਸ ਦੇ ਤਹਿਤ ਸਾਈਬਰ ਹਮਲਾ ਕਰਨ ਵਾਲੇ ਉਨ੍ਹਾਂ ਦੇ ਕਾਬੂ 'ਚ ਆ ਜਾਣ ਵਾਲੇ ਸੰਗਠਨ ਦਾ ਵਿਆਪਕ ਇਸਤੇਮਾਲ ਕਰਦੇ ਹਨ ਅਤੇ ਸਿਰਫ ਇਕ ਬਿੰਦੂ ਰਾਹੂੰ ਹੀ ਕਮਾਂਡ ਦਿੰਦੇ ਹਨ ਅਤੇ ਸੂਚਨਾਵਾਂ ਚੋਰੀ ਕਰਦੇ ਹਨ। ਇਸ ਤਰ੍ਹਾਂ ਦੇ ਢਾਂਚੇ ਰਾਹੀਂ ਉਹ ਕਈ ਸਾਲਾਂ ਤੱਕ ਚੁੱਪਚਾਪ ਕੰਮ ਕਰਦੇ ਰਹਿੰਦੇ ਹਨ ਅਤੇ ਕਿਸੇ ਨੂੰ ਸ਼ੱਕ ਵੀ ਨਹੀਂ ਹੁੰਦਾ ਹੈ।
ਗੰਦਗੀ ਫੈਲਾਉਣ ਵਾਲੀਆਂ ਮੱਖੀਆਂ ਨਾ ਬਣ ਕੇ ਮਧੂਮੱਖੀਆਂ ਬਣਨ ਪੱਤਰਕਾਰ : ਮੋਦੀ
NEXT STORY