ਲੰਡਨ- ਗਾਇਕਾ ਕੇਰੀ ਕਟੋਨਾ ਨੇ ਆਪਣੀ ਵਿਆਹੁਤਾ ਜ਼ਿੰਦਗੀ ਸਬੰਧੀ ਨਾਕਾਰਾਤਮਕ ਖਬਰਾਂ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਉਸ ਦੀ ਵਿਆਹੁਤਾ ਜ਼ਿੰਦਗੀ ਕਾਫੀ ਵਧੀਆ ਚੱਲ ਰਹੀ ਹੈ। ਕੇਰੀ ਸਬੰਧੀ ਇਹ ਖਬਰ ਆਈ ਸੀ ਕਿ ਉਸ ਨੇ ਇਸ ਕ੍ਰਿਸਮਸ 'ਤੇ ਕੇਪ ਵੈਡਰੇ 'ਚ ਪਰਿਵਾਰ ਨਾਲ ਛੁੱਟੀਆਂ ਬਤੀਤ ਕਰਨ ਦੀ ਯੋਜਨਾ ਇਸ ਲਈ ਟਾਲ ਦਿੱਤੀ ਕਿਉਂਕਿ ਉਸ ਦੇ ਪਤੀ ਜੌਰਜ ਕਾਏ ਇਕ ਦੁਸ਼ਮਣ ਵਾਂਗ ਵਰਤਾਅ ਕਰਦੇ ਸਨ।
ਕੇਰੀ ਨੇ ਇਸ ਖਬਰ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇਹ ਸਭ ਬਕਵਾਸ ਹੈ। ਉਸ ਨੇ ਟਵਿਟਰ 'ਤੇ ਲਿਖਿਆ ਕਿ ਹਰ ਲੜਕੀ ਦਾ ਸੁਪਨਾ ਹੁੰਦਾ ਹੈ ਕਿ ਉਸ ਨੂੰ ਉਸ ਦੇ ਸੁਪਨਿਆਂ ਦਾ ਰਾਜਕੁਮਾਰ ਮਿਲੇ ਪਰ ਉਸ ਨੂੰ ਉਸ ਦਾ ਰਾਜਕੁਮਾਰ ਪਹਿਲਾਂ ਹੀ ਮਿਲ ਗਿਆ ਹੈ।
ਕਰੀਨਾ ਨਾਲ ਕੰਮ ਕਰਨਾ ਚਾਹੁੰਦੇ ਹਨ ਸੈਫ
NEXT STORY