ਅੰਮ੍ਰਿਤਸਰ- ਪਹਿਲਾਂ ਕਹਿੰਦਾ ਸੀ ਮੈਂ ਲੁੱਟਿਆ ਗਿਆ ਅਤੇ ਕੁੱਟਿਆ ਗਿਆ ਪਰ ਹੁਣ ਪੁਲਸ ਕਹਿ ਰਹੀ ਹੈ ਇਹ ਮਾਸਟਰ ਮਾਈਂਡ ਫੜਿਆ ਗਿਆ। ਜੀ ਹਾਂ ਇਹ ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਇਕ ਜਸਪਿੰਦਰ ਨਾਂ ਦੇ ਇਕ ਵਿਅਕਤੀ ਨੇ 2 ਲੱਖ ਰੁਪਏ ਦੀ ਲੁੱਟ ਹੋਣ ਦੀ ਸ਼ਿਕਾਇਤ ਪੁਲਸ ਨੂੰ ਦਰਜ ਕਰਵਾਈ ਸੀ। ਉਸ ਦੀ ਕੁੱਟਮਾਰ ਕਰ ਕੇ ਕੁਝ ਲੁਟੇਰੇ ਉਸ ਤੋਂ 2 ਲੱਖ ਰੁਪਏ ਖੋਹ ਕੇ ਫਰਾਰ ਹੋ ਗਏ ਪਰ ਪੁਲਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਮਾਸਟਰ ਮਾਈਂਡ ਸਮੇਤ 2 ਹੋਰ ਵਿਅਕਤੀਆਂ ਨੂੰ ਕਾਬੂ ਕਰ ਲਿਆ ਜੋ ਇਸ ਝੂਠੀ ਵਾਰਦਾਤ 'ਚ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਦੋਸ਼ੀ ਜਸਪਿੰਦਰ ਸਿੰਘ ਆਰ. ਐੱਸ. ਇੰਟਰਪ੍ਰਾਈਜ਼ਜ਼ ਫਾਇਨੈਂਸ ਕੰਪਨੀ 'ਚ ਪੈਸੇ ਇੱਕਠੇ ਕਰਨ ਦਾ ਕੰਮ ਕਰਦਾ ਸੀ। 30 ਨਵੰਬਰ ਨੂੰ ਇਨ੍ਹਾਂ ਨੇ ਮਿਲ ਕੇ ਝੂਠੀ ਸਾਜਿਸ਼ ਰਚੀ ਸੀ। ਜਿਸ ਤੋਂ ਬਾਅਦ ਇਹ ਆਪਣੇ ਪੁੱਟੇ ਟੋਏ 'ਚ ਆਪ ਹੀ ਡਿੱਗ ਗਏ।
ਵਿਆਹ ਵੇਲੇ ਅਗਨੀ ਦੇ ਹੀ ਸੱਤ ਫੇਰੇ ਕਿਉਂ ਲਏ ਜਾਂਦੇ ਨੇ? (ਦੇਖੋ ਤਸਵੀਰਾਂ)
NEXT STORY