ਜਲੰਧਰ-ਵਿਆਹ ਹਰ ਵਿਅਕਤੀ ਦੀ ਜ਼ਿੰਦਗੀ 'ਚ ਸਭ ਤੋਂ ਅਹਿਮ ਦਿਨ ਹੁੰਦਾ ਹੈ। ਹਿੰਦੂ ਧਰਮ ਦੇ 16 ਸੰਸਕਾਰਾਂ 'ਚੋਂ ਵੀ ਵਿਆਹ ਨੂੰ ਇਕ ਸੰਸਕਾਰ ਮੰਨਿਆ ਗਿਆ ਹੈ। ਹਿੰਦੂ ਧਰਮ ਮੁਤਾਬਕ ਵਿਆਹ ਦਾ ਇਕ ਨਿਯਮ ਇਹ ਹੈ ਕਿ ਜਦੋਂ ਲਾੜਾ-ਲਾੜੀ ਮੰਡਪ 'ਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਅਗਨੀ ਦੇ ਚਾਰੇ ਪਾਸੇ ਸੱਤ ਫੇਰੇ ਲੈਣੇ ਪੈਂਦੇ ਹਨ।
ਜਦੋਂ ਤੱਕ ਅਗਨੀ ਦੇ ਸੱਤ ਫੇਰੇ ਨਹੀਂ ਹੋ ਜਾਂਦੇ, ਉਸ ਸਮੇਂ ਤੱਕ ਵਿਆਹ ਪੂਰਾ ਨਹੀਂ ਹੁੰਦਾ ਪਰ ਸਵਾਲ ਇਹ ਉੱਠਦਾ ਹੈ ਕਿ ਅਗਨੀ ਦੇ ਹੀ ਸੱਤ ਫੇਰੇ ਕਿਉਂ ਲਏ ਜਾਂਦੇ ਹਨ, ਕਿਸੇ ਹੋਰ ਚੀਜ਼ ਦੇ ਕਿਉਂ ਨਹੀਂ। ਇਸ ਦੇ ਪਿੱਛੇ ਵੀ ਕਈ ਕਾਰਨ ਹਨ, ਜੋ ਇਸ ਤਰ੍ਹਾਂ ਹਨ।
ਅਗਨੀ ਨੂੰ ਵੇਦਾਂ ਅਤੇ ਸ਼ਾਸਤਰਾਂ 'ਚ ਮੁੱਖ ਦੇਵਤਾ ਮੰਨਿਆ ਗਿਆ ਹੈ। ਸ਼ਾਸਤਰਾਂ 'ਚ ਕਿਹਾ ਗਿਆ ਹੈ ਕਿ ਅਗਨੀ 'ਚ ਸਾਰੇ ਦੇਵਤਿਆਂ ਦੀ ਜਾਨ ਵਸਦੀ ਹੈ। ਇਸ ਲਈ ਅਗਨੀ 'ਚ ਹਵਨ ਕਰਨ ਨਾਲ ਹਵਨ 'ਚ ਪਾਈ ਸਮੱਗਰੀ ਦਾ ਅੰਸ਼ ਸਾਰੇ ਦੇਵਤਿਆਂ ਤੱਕ ਪਹੁੰਚਦਾ ਹੈ।
ਅਗਨੀ ਦੇ ਚਾਰੇ ਪਾਸੇ ਫੇਰੇ ਲੈ ਕੇ ਸੱਤ ਵਚਨ ਲੈਣ ਨਾਲ ਇਹ ਮੰਨਿਆ ਜਾਂਦਾ ਹੈ ਕਿ ਲਾੜਾ ਅਤੇ ਲਾੜੀ ਨੇ ਸਾਰੇ ਦੇਵਤਿਆਂ ਨੂੰ ਸਾਕਸ਼ੀ ਮੰਨ ਕੇ ਇਕ-ਦੂਜੇ ਨੂੰ ਆਪਣਾ ਜੀਵਨ ਸਾਥੀ ਮੰਨ ਲਿਆ ਹੈ ਅਤੇ ਵਿਆਹ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦਾ ਵਚਨ ਲਿਆ ਹੈ।
ਅਗਨੀ ਦੇ ਸਾਹਮਣੇ ਫੇਰੇ ਲੈਣ ਦਾ ਤੀਜਾ ਕਾਰਨ ਇਹ ਵੀ ਹੈ ਕਿ ਅਗਨੀ ਨੂੰ ਅਸ਼ੁੱਧੀਆਂ ਨੂੰ ਦੂਰ ਕਰਕੇ ਪਵਿੱਤਰ ਕਰਨ ਵਾਲਾ ਮੰਨਿਆ ਗਿਆ ਹੈ। ਅਗਨੀ ਦੇ ਫੇਰੇ ਲੈਣ ਨਾਲ ਇਹ ਮੰਨਿਆ ਜਾਂਦਾ ਹੈ ਕਿ ਲਾੜਾ-ਲਾੜੀ ਨੇ ਹਰ ਤਰ੍ਹਾਂ ਦੀਆਂ ਅਸ਼ੁੱਧੀਆਂ ਨੂੰ ਦੂਰ ਕਰਕੇ ਸ਼ੁੱਧ ਭਾਅ ਨਾਲ ਇਕ-ਦੂਜੇ ਨੂੰ ਸਵੀਕਾਰ ਕਰ ਲਿਆ ਹੈ।
ਅਗਨੀ ਦੇ ਸਾਹਮਣੇ ਸੱਤ ਫੇਰੇ ਲੈਣ ਦਾ ਚੌਥਾ ਕਾਰਨ ਇਹ ਹੈ ਕਿ ਲਾੜੇ-ਲਾੜੀ ਨੇ ਅਗਨੀ 'ਚ ਮੌਜੂਦ ਦੇਵਤਿਆਂ ਦੀ ਮੌਜੂਦਗੀ ਨੂੰ ਮੰਨ ਕੇ ਇਕ-ਦੂਜੇ ਨੂੰ ਜੀਵਨ ਸਾਥੀ ਸਵੀਕਾਰ ਕੀਤਾ ਹੈ। ਜੇਕਰ ਉਹ ਆਪਣੇ ਵਿਆਹੁਤਾ ਜ਼ਿੰਦਗੀ ਦੇ ਧਰਮ ਦਾ ਪਾਲਣ ਨਹੀਂ ਕਰਦੇ ਹਨ ਤਾਂ ਅਗਨੀ ਉਨ੍ਹਾਂ ਨੂੰ ਸਜ਼ਾ ਦੇਵੇਗੀ।
150-250 ਵਰਗ ਗਜ਼ ਦੇ ਪਲਾਟਾਂ ਦਾ ਡ੍ਰਾਅ ਐਲਾਨਿਆ
NEXT STORY