ਸੁਰਸਿੰਘ (ਗੁਰਪ੍ਰੀਤ ਢਿੱਲੋਂ, ਝਾਮਕਾ)- ਸਰਹੱਦੀ ਇਲਾਕੇ ਅੰਦਰ ਐਂਬੂਲੈਂਸ 108 ਸੇਵਾ ਬਹੁਤ ਹੀ ਸਹਾਈ ਸਿੱਧ ਹੋ ਰਹੀ ਹੈ ਇਸ ਸੇਵਾ ਕਰਕੇ ਹੀ ਇਕ ਔਰਤ ਨੇ ਐਬੂਲੈਂਸ 108 ਵਿਚ ਬੱਚੀ ਨੂੰ ਜਨਮ ਦਿੱਤਾ, ਜਿਸ ਤੋਂ ਬਾਅਦ ਜੱਚਾ ਬੱਚਾ ਬਿਲਕੁੱਲ ਤੰਦਰੁਸਤ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਲਸੀਆਂ ਕਲਾਂ (ਤਰਨਤਾਰਨ) ਦੀ ਗਰਭਵਤੀ ਮਹਿਲਾ ਮਨਜੀਤ ਕੌਰ ਪਤਨੀ ਰਜਿੰਦਰ ਸਿੰਘ ਜਿਸ ਨੂੰ ਰਾਤ ਸਮੇਂ ਅਚਾਨਕ ਤੇਜ ਦਰਦ ਹੋਣ ਲੱਗ ਪਈ ਤਾਂ ਪਰਿਵਾਰ ਵਾਲਿਆਂ ਤੁਰੰਤ ਐਂਬੂਲੈਂਸ 108 'ਤੇ ਫੋਨ ਕੀਤਾ ਤਾਂ ਜਿਸ ਨੂੰ ਪਾਲਿਟ ਪਰਮਿੰਦਰ ਸਿੰਘ ਅਤੇ ਰਕੇਸ਼ ਕੁਮਾਰ ਈ.ਐਮ.ਟੀ ਮੌਕੇ ਤੇ ਪਹੁੰਚ ਗਏ ਅਤੇ ਗਰਭਵਤੀ ਮਹਿਲਾ ਨੂੰ ਸੁਰਸਿੰਘ ਹਸਪਤਾਲ ਲੈ ਕੇ ਆਉਣ ਲੱਗ ਪਏ ਪਰ ਰਸਤੇ ਵਿਚ ਔਰਤ ਦੀ ਹਾਲਤ ਗੰਭੀਰ ਹੋਣ ਕਰਕੇ ਚੇਲੇ ਮੌੜ |ਤੇ ਹੀ ਸਟਾਫ ਨੇ ਉਸ ਔਰਤ ਦੀ ਡਿਲਿਵਰੀ ਕਰਵਾਈ ਜਿਸ ਤੋਂ ਬਾਅਦ ਇਕ ਬੱਚੀ ਨੇ ਜਨਮ ਲਿਆ ਜਿਨ੍ਹਾਂ ਨੂੰ ਬਾਅਦ ਵਿਚ ਸੁਰਸਿੰਘ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਇਲਾਕੇ ਦੇ ਲੋਕਾਂ ਨੇ ਸਰਹੱਦੀ ਇਲਾਕੇ ਅੰਦਰ ਐਂਬੂਲੈਂਸ 108 ਸੇਵਾ ਦੀ ਭਰਭੂਰ ਸ਼ਲਾਘਾ ਕੀਤੀ ਹੈ।
ਅਸੀਂ ਤਾਂ ਰਿਸ਼ਤੇਦਾਰਾਂ ਨੂੰ ਅਜੇ ਭਾਜੀ ਵੀ ਨਹੀਂ ਦਿੱਤੀ ਤੇ ਸਾਡੀ ਧੀ ਮਾਰਤੀ
NEXT STORY