ਨਾਭਾ (ਭੁਪਿੰਦਰ ਭੂਪਾ)-ਅਕਾਲੀ ਦਲ ਦੀਆਂ ਗਤੀਵਿਧੀਆਂ ਤੇ ਮਾਂ ਖੇਡ ਕਬੱਡੀ ਨੂੰ ਦੇਸ਼ਾਂ-ਵਿਦੇਸ਼ਾਂ 'ਚ ਪ੍ਰਫੁੱਲਿਤ ਕਰਨ ਵਰਗੇ ਅਨੇਕਾਂ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਮੰਨੀਆਂ-ਪ੍ਰਮੰਨੀਆਂ ਸਿਆਸੀ ਸ਼ਖਸੀਅਤਾਂ ਕਾਂਗਰਸ ਤੋਂ ਨਿਰਾਸ਼ ਹੋ ਕੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਪ੍ਰੇਰਨਾ ਨਾਲ 4 ਦਸੰਬਰ ਨੂੰ ਚੰਡੀਗੜ੍ਹ ਵਿਖੇ ਅਕਾਲੀ ਦਲ 'ਚ ਸ਼ਾਮਲ ਹੋਣਗੀਆਂ। ਇਹ ਦਾਅਵਾ ਪੰਜਾਬ ਦੇ ਸਿਰਕੱਢ ਆਗੂ ਸਾ. ਵਿਧਾਇਕ ਰਮੇਸ਼ ਸਿੰਗਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ 4 ਦਸੰਬਰ ਨੂੰ ਚੰਡੀਗੜ੍ਹ ਦਫ਼ਤਰ ਵਿਖੇ ਰੱਖੇ ਸਮਾਗਮ ਵਿਚ ਕਰੀਬ 4 ਹਜ਼ਾਰ ਵਰਕਰ ਸ਼ਮੂਲੀਅਤ ਕਰਨਗੇ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਹਲਕਾ ਨਾਭਾ ਤੇ ਧੂਰੀ ਦੇ ਅਨੇਕਾਂ ਬਲਾਕ ਸੰਮਤੀ ਮੈਂਬਰ, ਕੌਂਸਲਰ, ਪੰਚ-ਸਰਪੰਚ ਅਤੇ ਹੋਰ ਵੀ ਅਹੁਦੇਦਾਰ ਸ਼ਾਮਲ ਹੋਣਗੇ। ਇਸ ਮੌਕੇ ਕੇਵਲ ਤਲਵਾੜ, ਅੰਮ੍ਰਿਤਪਾਲ ਚੌਹਾਨ, ਰਣਜੀਤ ਨੌਡਾ, ਸਤਿੰਦਰ ਪੱਪੀ, ਬਲਾਕ ਸੰਮਤੀ ਮੈਂਬਰ ਬਿੱਕਰ ਸਿੰਘ ਸਹੌਲੀ ਆਦਿ ਹਾਜ਼ਰ ਹੋਏ।
ਔਰਤ ਨੇ ਐਬੂਲੈਂਸ 108 'ਚ ਦਿੱਤਾ ਬੱਚੀ ਨੂੰ ਜਨਮ
NEXT STORY