ਫਰੀਦਕੋਟ : ਹੁਣ ਪੰਜਾਬ ਦੀ ਇਸ ਨੂੰ ਬਦਕਿਸਮਤੀ ਕਹੀਏ ਜਾਂ ਕੁਝ ਹੋਰ ਕਿ ਇਥੋਂ ਦਾ ਇਕ 14 ਸਾਲ ਦਾ ਬੱਚਾ ਇਕ ਦਿਨ ਵਿਚ ਹੀ ਡੇਢ ਬੋਤਲ ਸ਼ਰਾਬ ਪੀ ਜਾਂਦਾ ਹੈ ਜੋ ਕਿ ਆਮ ਆਦਮੀ ਲਈ ਸੰਭਵ ਨਹੀਂ ਹੈ। ਤੁਹਾਨੂੰ ਇਹ ਸੁਣ ਕੇ ਹੈਰਾਨੀ ਜ਼ਰੂਰ ਹੋਵੇਗੀ ਪਰ ਇਹ ਸੱਚ ਹੈ। ਫਰੀਦਕੋਟ ਦੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ 'ਚ ਭਰਤੀ ਇਹ ਬੱਚਾ ਹਿਮਾਚਲ ਵਿਖੇ ਪੜ੍ਹਦਾ ਸੀ ਜਿਥੇ ਗਲਤ ਸੰਗਤ 'ਚ ਪੈ ਕੇ ਉਹ ਨਸ਼ੇ ਵਰਗੇ ਜ਼ਹਿਰ ਦਾ ਆਦੀ ਹੋ ਗਿਆ। ਇਹ ਬੱਚਾ ਹੁਣ ਆਮ ਜ਼ਿੰਦਗੀ ਜਿਉਣਾ ਚਾਹੁੰਦਾ ਹੈ।
ਉਧਰ ਇਸ ਸਬੰਧ 'ਚ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਦੇ ਸਕੱਤਰ ਰੋਸ਼ਨ ਲਾਲ ਨੇ ਦੱਸਿਆ ਕਿ ਇਹ ਬੱਚਾ ਇਥੇ ਤਕਰੀਬਨ 10 ਦਿਨ ਪਹਿਲਾਂ ਆਇਆ ਸੀ ਅਤੇ ਇਸ ਦੀ ਹਾਲਤ 'ਚ ਪਹਿਲਾਂ ਨਾਲੋਂ ਕਾਫੀ ਸੁਧਾਰ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਬੱਚੇ ਦੀ ਮਾਸੀ ਇਸ ਨੂੰ ਆਸਟ੍ਰੇਲੀਆ ਤੋਂ ਪੜ੍ਹਾਈ ਲਈ 25 ਤੋਂ 30 ਹਜ਼ਾਰ ਰੁਪਏ ਹਰ ਮਹੀਨੇ ਭੇਜਦੀ ਸੀ ਪਰ ਇਹ ਬੱਚਾ ਇਸ ਪੈਸੇ ਨੂੰ ਪੜ੍ਹਾਈ 'ਤੇ ਲਗਾਉਣ ਦੀ ਬਜਾਏ ਨਸ਼ੇ 'ਚ ਖਰਚ ਕਰਦਾ ਰਿਹਾ। ਲੋੜ ਹੈ ਲੋਕਾਂ ਨੂੰ ਆਪਣੇ ਬੱਚਿਆਂ ਪ੍ਰਤੀ ਜਾਗਰੂਕ ਹੋਣ ਦੀ ਤੇ ਉਨ੍ਹਾਂ ਵੱਲ ਨਿਗਰਾਨੀ ਰੱਖਣ ਦੀ ਤਾਂ ਜੋ ਉਹ ਗ਼ਲਤ ਆਦਤਾਂ ਦਾ ਸ਼ਿਕਾਰ ਨਾ ਹੋ ਸਕਣ।
ਅੱਡਾ ਝਬਾਲ 'ਚ ਲੁਟੇਰੇ ਐਕਸਿਸ ਬੈਂਕ ਦਾ ਏ.ਟੀ.ਐੱਮ. ਪੁੱਟ ਕੇ ਲੈ ਗਏ
NEXT STORY