ਜੇਦਾ-ਸਾਊਦੀ ਅਰਬ ਦੇ ਇਕ ਹਸਪਤਾਲ ਦੇ ਮੁਰਦਾਘਰ 'ਚ 65 ਸਾਲ ਦੇ ਭਾਰਤੀ ਦੀ ਲਾਸ਼ ਪਿਛਲੇ ਪੰਜ ਮਹੀਨਿਆਂ ਤੋਂ ਪਈ ਹੋਈ ਹੈ ਪਰ ਹੁਣ ਤੱਕ ਇਸ ਨੂੰ ਭਾਰਤ ਨਹੀਂ ਭੇਜਿਆ ਜਾ ਸਕਦਾ ਹੈ। ਭਾਰਤੀ ਮੂਲ ਦੇ ਵਿਅਕਤੀ ਅਲੀ ਹੁਸੈਨ ਦੀ ਇਸ ਸਾਲ ਜੂਨ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਉਸ ਦਾ ਬੇਟਾ ਸਦਾਮ ਦੁਬਈ 'ਚ ਕੰਮ ਕਰਦਾ ਹੈ। ਸਦਾਮ ਆਪਣੀ ਮਾਂ ਦੀ ਉਸ ਇੱਛਾ ਨੂੰ ਪੂਰਾ ਕਰਨਾ ਚਾਹੁੰਦਾ ਹੈ ਕਿ ਉਹ ਆਪਣੇ ਪਤੀ ਨੂੰ ਆਖਰੀ ਵਾਰ ਦੇਖ ਲੈਣ। ਕਈ ਵਾਰ ਦੇ ਯਤਨ ਦੇ ਬਾਵਜੂਦ ਸਦਾਮ ਨੂੰ ਆਪਣੇ ਪਿਤਾ ਦੀ ਲਾਸ਼ ਭਾਰਤ ਲੈਣ ਜਾਣ 'ਚ ਕਾਮਯਾਬੀ ਨਹੀਂ ਮਿਲੀ। ਪਰ ਪਰਿਵਾਰ ਨੂੰ ਅਜੇ ਵੀ ਉਮੀਦ ਹੈ ਕਿ ਉਨ੍ਹਾਂ ਨੇ ਹੁਸੈਨ ਦੀ ਲਾਸ਼ ਭਾਰਤ ਲੈ ਕੇ ਜਾਣ 'ਚ ਸਫਲਤਾ ਮਿਲੇਗੀ।
ਸਦਾਮ ਨੇ ਕਿਹਾ ਕਿ ਲਾਸ਼ ਨੂੰ ਸਵਦੇਸ਼ ਲੈ ਕੇ ਜਾਣ ਲਈ ਸਾਰੇ ਜ਼ਰੂਰੀ ਕਾਗਜ਼ੀ ਕੰਮ ਪੂਰੇ ਕਰ ਚੁੱਕੇ ਹਨ ਪਰ ਸਰਪ੍ਰਸਤ ਵਲੋਂ ਦੇਰੀ ਹੋ ਰਹੀ ਹੈ। ਅਲੀ ਹੁਸੈਨ ਅਤੇ ਉਸਦੇ 13 ਸਾਥੀਆਂ ਨੂੰ ਤਨਖਾਹ ਨਾ ਦੇਣ ਨੂੰ ਲੈ ਕੇ ਆਪਣੇ ਸਰਪ੍ਰਸਤ ਖਿਲਾਫ ਮਾਮਲਾ ਦਰਜ ਕੀਤਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਮਾਮਲੇ ਦਾ ਨਿਪਟਾਰਾ ਹੋਣ ਤੱਕ ਲਾਸ਼ ਨੂੰ ਲੈ ਕੇ ਜਾਣ ਅਤੇ ਦਫਨ ਕਰਨ ਦੀ ਮਨਜ਼ੂਰੀ ਨਹੀਂ ਮਿਲੇਗੀ।
ਅੱਤਵਾਦੀ ਸਈਦ ਲਈ ਪਾਕਿ ਨੇ ਚਲਾਈਆਂ ਖਾਸ ਟ੍ਰੇਨਾਂ
NEXT STORY