ਹਾਂਗਕਾਂਗ— ਪੰਜਾਬੀ ਆਪਣੇ ਖੁੱਲ੍ਹ ਦਿਲੇ ਸੁਭਾਅ ਦੇ ਲਈ ਜਾਣੇ ਜਾਂਦੇ ਹਨ ਅਤੇ ਵਿਦੇਸ਼ਾਂ ਵਿਚ ਉਨ੍ਹਾਂ ਦੀ ਇਮਾਨਦਾਰੀ ਦੇ ਵੀ ਕਈ ਕਿੱਸੇ ਮਸ਼ਹੂਰ ਹਨ। ਹੁਣ ਪੰਜਾਬੀਆਂ ਦਾ ਮਾਣ ਵਧਾਉਣ ਵਾਲੀ ਇਕ ਖਬਰ ਆਈ ਹੈ ਹਾਂਗਕਾਂਗ ਤੋਂ ਜਿੱਥੇ ਇਕ ਗੁਰਸਿੱਖ ਜੁਝਾਰ ਸਿੰਘ ਨੇ ਇਕ ਅਫਰੀਕੀ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਉਸ ਨੂੰ ਇਕ ਲੱਖ ਡਾਲਰ ਦੇ ਹੀਰੇ ਵਾਪਸ ਕੀਤੇ। ਅਫਰੀਕੀ ਵਿਅਕਤੀ ਮਿਸਟਰ ਨਿਆਗਾ ਨੇ ਉਸ ਦੇ ਕੋਲ ਇਕ ਲੱਖ ਡਾਲਰ ਦੀ ਕੀਮਤ ਦੇ ਹੀਰੇ ਅਮਾਨਤ ਵਜੋਂ ਰੱਖੇ ਸਨ। ਜੁਝਾਰ ਸਿੰਘ ਨੇ ਦੱਸਿਆ ਕਿ ਨਿਆਗਾ ਨੇ ਉਸ ਨੂੰ ਹੀਰੇ ਅਮਾਨਤ ਵਜੋਂ ਰੱਖਣ ਲਈ ਦਿੱਤੇ ਸਨ ਅਤੇ ਇਸ ਤੋਂ ਇਕਦਮ ਬਾਅਦ ਜਦੋਂ ਉਹ ਚੁਕਿੰਗ ਮੈਨਸ਼ਨ ਵਿਚ ਨਮਾਜ਼ ਅਦਾ ਕਰਨ ਲਈ ਗਏ ਤਾਂ ਉੱਥੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ।
ਜੁਝਾਰ ਸਿੰਘ ਨੇ ਨਿਆਗਾ ਦੀ ਮੌਤ ਤੋਂ ਬਾਅਦ ਉਸ ਦਾ ਅਮਾਨਤ ਵਜੋਂ ਦਿੱਤਾ ਸਾਮਾਨ ਚੈੱਕ ਕੀਤਾ ਤਾਂ ਉਸ ਵਿਚ ਇਕ ਲੱਖ ਹਾਂਗਕਾਂਗ ਡਾਲਰ ਦੇ ਬੇਸ਼ਕੀਮਤੀ ਹੀਰੇ ਸਨ। ਇਸ ਤੋਂ ਬਾਅਦ ਜੁਝਾਰ ਸਿੰਘ ਨੇ ਆਪਣੇ ਹੋਰ ਦੋਸਤਾਂ ਨਾਲ ਮਿਲ ਕੇ ਨਿਆਗਾ ਦੇ ਪਰਿਵਾਰ ਨਾਲ ਸੰਪਰਕ ਕੀਤਾ ਤੇ ਉਸ ਦੀਆਂ ਦੋਹਾਂ ਪਤਨੀਆਂ ਨੂੰ ਮਿਲ ਕੇ ਉਸ ਦੀ ਅਮਾਨਤ ਸੌਂਪ ਦਿੱਤੀ ਤੇ ਹਾਂਗਕਾਂਗ ਵਿਚ ਇਮਾਨਦਾਰੀ ਦੀ ਮਿਸਾਲ ਬਣ ਗਿਆ।
ਪਾਕਿਸਤਾਨ 'ਚ ਹਵਾਈ ਹਮਲਾ, 15 ਅੱਤਵਾਦੀਆਂ ਦੀ ਮੌਤ
NEXT STORY