ਮੁੰਬਈ- ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੀ ਆਉਣ ਵਾਲੀ ਫਿਲਮ 'ਪੀਕੇ' ਸਾਲ 2014 'ਚ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਦੀ ਰਿਲੀਜ਼ਿੰਗ ਤੋਂ ਬਾਅਦ ਆਮਿਰ ਦੀ ਅਗਲੇ ਸਾਲ ਯਾਨੀ 2015 ਨੂੰ ਕੋਈ ਵੀ ਫਿਲਮ ਰਿਲੀਜ਼ ਨਹੀਂ ਹੋਵੇਗੀ। ਆਮਿਰ ਨੇ 'ਪੀਕੇ' ਤੋਂ ਬਾਅਦ ਕੋਈ ਵੀ ਫਿਲਮ ਸਾਈਨ ਨਹੀਂ ਕੀਤੀ ਹੈ। ਆਮਿਰ ਅਗਲੇ ਸਾਲ ਕੋਈ ਪ੍ਰਾਜੈਕਟ ਦੀ ਚੋਣ ਕਰਦੇ ਹਨ ਤਾਂ ਇਹ ਹੋ ਸਕਦਾ ਹੈ ਕਿ ਸਾਲ 2016 'ਚ ਉਹ ਬਾਕਸ ਆਫਿਸ 'ਤੇ ਦਸਤਕ ਦੇਣ। ਉਥੇ ਹੀ ਆਮਿਰ ਦੀ ਤੁਲਨਾ 'ਚ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਸਾਲ 2015 ਅਤੇ ਸਾਲ 2016 ਦੀਆਂ ਆਪਣੀਆਂ ਫਿਲਮਾਂÎ 'ਤੇ ਕੰਮ ਸ਼ੁਰੂ ਕਰ ਚੁੱਕੇ ਹਨ। ਆਮਿਰ ਦੇ ਕਰੀਬੀਆਂ ਨੂੰ ਵਿਸ਼ਵਾਸ ਹੈ ਕਿ 'ਪੀਕੇ' ਇਸ ਤਰ੍ਹਾਂ ਨਾਲ ਬਾਕਸ ਆਫਿਸ 'ਤੇ ਧਮਾਲ ਮਚਾਏਗੀ ਕਿ ਉਸ ਦੀ ਗੂੰਜ ਸਾਲ 2015-16 ਤੱਕ ਸੁਣਾਈ ਦਿੰਦੀ ਰਹੇਗੀ।
ਇਨ੍ਹੀਂ ਦਿਨੀਂ 19 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਪੀਕੇ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਫਿਲਮ ਨੂੰ ਲੈ ਕੇ ਖਬਰ ਹੈ ਕਿ 'ਪੀਕੇ' ਦੀ ਪ੍ਰਮੋਸ਼ਨ ਲਈ ਆਮਿਰ ਜਲਦੀ ਹੀ ਭੋਜਪੁਰ, ਬਿਹਾਰ ਪਹੁੰਚਨ ਵਾਲੇ ਹਨ। ਇਸ ਦਾ ਕਾਰਨ 'ਪੀਕੇ 'ਚ ਆਮਿਰ ਦੇ ਰੋਲ ਦਾ ਭੋਜਪੁਰੀ ਬੈਕਗਰਾਊਂਡ ਹੋਣਾ ਦੱਸਿਆ ਜਾ ਰਿਹਾ ਹੈ। ਰਾਜ ਕੁਮਾਰ ਵਲੋਂ ਨਿਰਦੇਸ਼ਿਤ ਇਸ ਫਿਲਮ 'ਚ ਆਮਿਰ ਖਾਨ, ਅਨੁਸ਼ਕਾ ਸ਼ਰਮਾ, ਸੁਸ਼ਾਂਤ ਸਿੰਘ ਰਾਦਪੂਤ ਅਤੇ ਸੰਜੇ ਕੁਮਾਰ ਦੀਆਂ ਵੀ ਭੂਮਿਕਾਵਾਂ ਹਨ।
ਦਿਵਿਆ ਦੱਤਾ ਨੂੰ ਕਿਸ ਕਰਨ ਬਾਰੇ ਇਹ ਕੀ ਬੋਲ ਗਏ ਵਰੁਣ (ਦੇਖੋ ਤਸਵੀਰਾਂ)
NEXT STORY