ਕੈਨਬਰਾ-ਆਸਟ੍ਰੇਲੀਆ ਨੇ ਆਪਣੇ ਦੇਸ਼ ਦੇ ਨਾਗਰਿਕਾਂ 'ਤੇ ਸੀਰੀਆ ਦੇ ਅਲ-ਰੱਕਾ ਖੇਤਰ ਦੀ ਯਾਤਰਾ ਕਰਨ 'ਤੇ ਰੋਕ ਲਗਾਉਂਦੇ ਹੋਏ ਇਸ ਨੂੰ ਅਪਰਾਧ ਐਲਾਨ ਕਰਨ ਲਈ ਇਕ ਕਾਨੂੰਨ ਬਣਾਇਆ ਹੈ। ਸੀਰੀਆ ਦੇ ਅਲ ਰੱਕਾ ਖੇਤਰ 'ਤੇ ਇਸਲਾਮਿਕ ਸਟੇਟ ਮੁਹਿੰਮ ਨਾਲ ਜੁੜੇ ਬਾਗੀਆਂ ਦੀ ਮਜ਼ਬੂਤ ਪਕੜ ਹੈ। ਆਸਟ੍ਰੇਲੀਆ ਦੀ ਸੰਸਦ ਨੇ ਇਰਾਕ 'ਚ ਇਸਲਾਮੀ ਅੱਤਵਾਦੀਆਂ ਨਾਲ ਲੜਨ ਲਈ ਜਾਣ ਵਾਲੇ ਆਸਟ੍ਰੇਲੀਆਈ ਲੋਕਾਂ 'ਤੇ ਕਾਰਵਾਈ ਕਰਨ ਲਈ ਇਕ ਕਾਨੂੰਨ ਪਾਸ ਕੀਤਾ ਹੈ।
ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਇਨ੍ਹਾਂ ਥਾਵਾਂ ਨੂੰ ਅੱਤਵਾਦ ਪੈਦਾ ਹੋਣ ਵਾਲੇ ਟਿਕਾਣੇ ਕਰਾਰ ਦਿੱਤਾ ਹੈ ਅਤੇ ਇਨ੍ਹਾਂ ਖੇਤਰਾਂ ਦੀ ਯਾਤਰਾ 'ਤੇ ਪਾਬੰਦੀ ਲਾ ਦਿੱਤੀ ਹੈ। ਇਨ੍ਹਾਂ ਦੀ ਯਾਤਰਾ ਲਈ ਕੋਈ ਠੋਸ ਕਾਰਨ ਦੱਸਣਾ ਜ਼ਰੂਰੀ ਹੈ। ਉਨ੍ਹਾਂ ਨੇ ਵੀਰਵਾਰ ਨੂੰ ਸੰਸਦ ਨੂੰ ਕਿਹਾ ਕਿ ਅਲ ਰੱਕਾ ਵਿਸ਼ਵ 'ਚ ਪਹਿਲਾਂ ਅਜਿਹਾ ਖੇਤਰ ਬਣ ਗਿਆ ਹੈ, ਜਿਥੋਂ ਦੀ ਯਾਤਰਾ ਕਰਨ ਅਤੇ ਜਿਥੇ ਰਹਿਣ 'ਤੇ ਪਾਬੰਦੀ ਹੈ। ਇਸ ਖੇਤਰ ਦੀ ਯਾਤਰਾ ਕਰਨ 'ਤੇ 10 ਸਾਲ ਦੀ ਸਜ਼ਾ ਹੋ ਸਕਦੀ ਹੈ।
ਪੰਜਾਬੀਆਂ ਨੂੰ ਪਾਰਲੀਮੈਂਟ 'ਚ ਪਹੁੰਚਣ 'ਚ ਹੋਰ ਕਿੰਨੀ ਦੇਰ ਲੱਗੇਗੀ
NEXT STORY