ਕੀਨ-ਦੋ ਮਹੀਨੇ ਪਹਿਲਾਂ ਪੰਪਕਿਨ ਮਹਾਉਤਸਵ 'ਚ ਹਿੰਸਾ ਫੈਲਾਉਣ ਨੂੰ ਲੈ ਕੇ ਨਿਊ ਹੈਮਪਸ਼ਾਯਰ ਦੇ ਇਕ ਕਾਲਜ ਦੇ 170 ਵਿਦਿਆਰਥੀਆਂ 'ਤੇ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਗਈ ਹੈ। ਕੀਨ ਸਟੇਟ ਕਾਲਜ ਦੇ ਪ੍ਰੈਸੀਡੈਂਟ ਐਨੀ ਹਾਟ ਨੇ ਇਕ ਬਿਆਨ 'ਚ ਕਿਹਾ ਕਿ 170 ਵਿਦਿਆਰਥੀਆਂ ਨੂੰ ਕਾਲਜ ਤੋਂ ਸਸਪੈਂਡ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੰਗਲਵਾਰ ਨੂੰ ਸ਼ਹਿਰ ਦੇ ਅਧਿਕਾਰੀਆਂ ਅਤੇ ਮਹਾਉਤਸਵ ਦੇ ਆਯੋਜਕਾਂ ਨੇ ਭਵਿੱਖ 'ਚ ਇਸਦੇ ਆਯੋਜਨ ਨੂੰ ਲੈ ਕੇ ਇਕ ਜਨ ਸਭਾ ਆਯੋਜਿਤ ਕੀਤੀ।
ਫੰਡ ਜਮਾ ਕਰਨ ਲਈ ਮਹਾਉਤਸਵ ਦੀ ਵਰਤੋਂ ਕਰਨ ਵਾਲੇ ਗੈਰ-ਲਾਭਕਾਰੀ ਸਮੂਹਾਂ ਨੇ ਕਿਹਾ ਕਿ ਜੇਕਰ ਭਵਿੱਖ 'ਚ ਤਿਉਹਾਰ ਦੇ ਆਯੋਜਨ ਨੂੰ ਰੱਦ ਕੀਤਾ ਗਿਆ ਤਾਂ ਇਹ ਇਕ ਵੱਡਾ ਨੁਕਸਾਨ ਹੋਵੇਗਾ। ਇਸ ਦੌਰਾਨ ਜੋ ਲੋਕ ਹਿੰਸਾ 'ਚ ਜ਼ਖਮੀ ਹੋਏ ਹਨ ਅਤੇ ਜਿਨ੍ਹਾਂ ਦੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਿਆ ਹੈ, ਉਨ੍ਹਾਂ ਨੂੰ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਸ ਤਿਉਹਾਰ ਦੇ ਆਯੋਜਨ ਨੂੰ ਖਤਮ ਕਰ ਦਿੱਤਾ ਜਾਵੇ।
ਜ਼ਿਕਰਯੋਗ ਹੈ ਕਿ 18-19 ਅਕਤੂਬਰ ਨੂੰ ਆਯੋਜਿਤ ਪੰਪਕਿਨ ਮਹਾਉਤਸਵ 'ਚ ਲਗਭਗ ਦੋ ਹਜ਼ਾਰ ਦੀ ਭੀੜ ਹਿੰਸਕ ਹੋ ਗਈ ਜਦੋਂ ਲੋਕ ਇਕ ਥਾਂ 'ਤੇ ਸਭ ਤੋਂ ਜ਼ਿਆਦਾ ਗਿਣਤੀ 'ਚ ਨੱਕਾਸ਼ੀਦਾਰ ਜੈਕ-ਓ-ਲਾਲਟੇਨ ਨੂੰ ਸਾੜਨ ਦਾ ਵਿਸ਼ਵ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਹਿੰਸਾ ਤੋਂ ਬਾਅਦ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ ਅਤੇ ਹੰਝੂ ਗੈਸ ਦੇ ਗੋਲੇ ਛੱਡਣੇ ਪਏ।
ਮੇਲਾ ਦੇਖਣ ਗਈ ਨੂੰ ਚੁੱਕ ਲੈ ਗਏ ਨੌਜਵਾਨ
NEXT STORY