ਵਾਸ਼ਿੰਗਟਨ-ਰਾਸ਼ਟਰਪਤੀ ਬਰਾਕ ਓਬਾਮਾ ਨੇ ਨੈਸ਼ਨਲ ਕ੍ਰਿਸਮਸ ਟ੍ਰੀ ਰੌਸ਼ਨ ਕਰਕੇ ਵਾਸ਼ਿੰਗਟਨ 'ਚ ਛੁੱਟੀਆਂ ਦੇ ਦੌਰ ਦੀ ਸ਼ੁਰੂਆਤ ਕਰ ਦਿੱਤੀ ਹੈ। ਵ੍ਹਾਈਟ ਹਾਊਸ ਤੋਂ ਕੁਝ ਹੀ ਕਦਮ ਦੀ ਦੂਰੀ 'ਤੇ ਆਯੋਜਿਤ ਸਲਾਨਾ ਸਮਾਰੋਹ 'ਚ ਓਬਾਮਾ ਸੈਕੜੇਂ ਲੋਕਾਂ ਨਾਲ ਸ਼ਾਮਲ ਹੋਏ। ਦੇਸ਼ ਦੀ ਪਹਿਲੀ ਮਹਿਲਾ ਮਿਸ਼ੇਲ ਓਬਾਮਾ, ਧੀਆਂ ਮਾਲਿਆ ਅਤੇ ਸਾਸ਼ਾ ਅਤੇ ਮਿਸ਼ੇਲ ਦੀ ਮਾਂ ਮਾਰੀਅਨ ਰੌਬੀਨਸਨ ਨੇ ਵੀ ਵਾਸ਼ਿੰਗਟਨ ਦੀ ਸਰਦੀ ਦੀ ਰਾਤ 'ਚ ਆਯੋਜਿਤ ਇਸ ਸਮਾਰੋਹ 'ਚ ਸ਼ਿਰਕਤ ਕੀਤੀ। ਓਬਾਮਾ ਨੇ ਕਿਹਾ ਕਿ ਨੈਸ਼ਨਲ ਕ੍ਰਿਸਮਸ ਟ੍ਰੀ ਉਮੀਦ ਅਤੇ ਛੁੱਟੀਆਂ ਨਾਲ ਜੁੜੀ ਭਵਾਨਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕੀਆਂ ਤੋਂ ਵਿਦੇਸ਼ਾਂ 'ਚ ਤਾਇਨਾਤ ਅਮਰੀਕੀ ਫੌਜੀ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਯਾਦ ਕਰਨ ਦੀ ਅਪੀਲ ਕੀਤੀ ਹੈ।
ਅੱਜ ਜਦੋਂ ਅਸੀਂ ਆਪਣੇ ਪਿਆਰਿਆਂ ਨੂੰ ਗਲੇ ਲਗਾਵਾਂਗੇ ਉਦੋਂ ਉਨ੍ਹਾਂ ਫੌਜੀ ਪਰਿਵਾਰਾਂ ਨੂੰ ਵੀ ਯਾਦ ਕਰਾਂਗੇ, ਜਿਨ੍ਹਾਂ ਦੇ ਪਿਆਰੇ ਉਨ੍ਹਾਂ ਦੇ ਤੋਂ ਬਹੁਤ ਦੂਰ ਹਨ। ਉਹ ਸਾਡੇ ਨਾਇਕ ਹਨ। ਵ੍ਹਾਈਟ ਹਾਊਸ ਦੇ ਨੇੜੇ ਕ੍ਰਿਸਮਸ ਟ੍ਰੀ ਰੌਸ਼ਨ ਕੀਤੇ ਜਾਣ ਦਾ ਇਹ ਹੁਣ ਤੱਕ ਦਾ 92ਵਾਂ ਸਲਾਨਾ ਆਯੋਜਨ ਹੈ। ਨੈਸ਼ਨਲ ਪਾਰਕ ਸਰਵਿਸ ਨੇ ਦੱਸਿਆ ਕਿ ਇਸ ਪਰੰਪਰਾ ਦੀ ਸ਼ੁਰੂਆਤ ਰਾਸ਼ਟਰਪਤੀ ਕੈਲਵਿਨ ਕੂਲਿਜ ਨੇ ਸਾਲ 1923 'ਚ ਕੀਤੀ ਸੀ।
ਪੁਲਸਣਾਂ ਨੇ ਜਦੋਂ ਫੋਟੋਆਂ ਖਿਚਵਾਈਆਂ ਤਾਂ ਹੰਗਾਮਾ ਹੋ ਗਿਆ! (ਦੇਖੋ ਤਸਵੀਰਾਂ)
NEXT STORY