ਜਲੰਧਰ-  ਕੱਚੇ ਤੇਲ 'ਚ ਜ਼ਬਰਦਸਤ ਤੇਜ਼ੀ ਦੇ ਬਾਵਜੂਦ ਤੇਲ ਕੰਪਨੀਆਂ ਮੋਬਿਲ ਆਇਲ ਯਾਨੀ ਕਿ ਇੰਜਨ  ਆਇਲ ਦੀਆਂ ਕੀਮਤਾਂ ਨੂੰ ਘੱਟ ਨਹੀਂ ਕਰ ਰਹੀਆਂ ਹਨ, ਜਿਸ ਦਾ ਸਿੱਧਾ ਅਸਰ ਆਮ ਆਦਮੀ ਦੀ  ਜੇਬ 'ਤੇ ਪੈ ਰਿਹਾ ਹੈ। ਤੇਲ ਕੰਪਨੀਆਂ ਨੇ ਕੁਝ ਹੀ ਮਹੀਨੇ ਵਿਚ ਪੈਟਰੋਲ ਦੀਆਂ ਕੀਮਤਾਂ  ਵਿਚ 7 ਵਾਰ ਕਮੀ ਕੀਤੀ ਹੈ ਅਤੇ ਡੀਜ਼ਲ ਦੀ ਕੀਮਤ ਵਿਚ 2 ਵਾਰ ਕਮੀ ਕੀਤੀ ਹੈ ਪਰ ਗੱਡੀਆਂ  ਦੀ ਸਰਵਿਸ ਵਿਚ ਵਰਤੋਂ ਹੋਣ ਵਾਲੇ ਇੰਜਨ ਆਇਲ ਦੀਆਂ ਕੀਮਤਾਂ ਵਿਚ ਕੋਈ ਕਮੀ ਨਹੀਂ ਹੋਈ  ਹੈ।
ਭਾਵੇਂ ਹੀ ਕੱਚਾ ਤੇਲ ਦੀਆਂ ਕੀਮਤਾਂ 115 ਡਾਲਰ ਪ੍ਰਤੀ ਬੈਰਲ ਤੋਂ ਡਿੱਗ ਕੇ  ਤਕਰੀਬਨ 67 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਚੁੱਕੀਆਂ ਹਨ ਪਰ ਇੰਜਨ ਆਇਲ ਦੀਆਂ ਕੀਮਤਾਂ  ਅਜੇ ਵੀ 250 ਰੁਪਏ ਪ੍ਰਤੀ ਲਿਟਰ 'ਤੇ ਹੀ ਬਣੀਆਂ ਹੋਈਆਂ ਹਨ। ਕੱਚੇ ਤੇਲ ਦੀਆਂ ਕੀਮਤਾਂ  ਵਿਚ ਹੁਣ ਤੱਕ 40 ਫੀਸਦੀ ਦੀ ਗਿਰਾਵਟ ਆਈ ਹੈ ਅਤੇ ਇਸ ਦਾ ਸਿੱਧਾ ਲਾਭ ਤੇਲ ਕੰਪਨੀਆਂ ਨੂੰ  ਹੋ ਰਿਹਾ ਹੈ ਪਰ ਇਸ ਲਾਭ ਤੋਂ ਗਾਹਕਾਂ ਨੂੰ ਅਜੇ ਤਕ ਵੀ ਵਾਂਝਾ ਰੱਖਿਆ ਗਿਆ ਹੈ। ਆਮ  ਆਦਮੀ ਤਕਰੀਬਨ 2 ਮਹੀਨੇ ਬਾਅਦ ਆਪਣੇ ਵਾਹਨ ਦੀ ਸਰਵਿਸ ਕਰਾਉਂਦਾ ਹੈ ਅਤੇ ਹਰ ਸਰਵਿਸ 'ਤੇ  ਇੰਜਨ ਆਇਲ ਬਦਲਦੇ ਸਮੇਂ ਉਸ ਨੂੰ 250 ਤੋਂ ਵਧ ਰੁਪਏ ਇੰਜਨ ਆਇਲ ਦੇ ਦੇਣੇ ਪੈਂਦੇ ਹਨ।  ਚਾਰ ਪਹੀਆ ਵਾਹਨਾਂ ਦੀ ਸਰਵਿਸ ਕਰਾਉਣ ਕਾਰਨ ਗਾਹਕਾਂ 'ਤੇ ਇਹ ਰਕਮ ਹੋਰ ਜ਼ਿਆਦਾ ਹੋ ਜਾਂਦੀ  ਹੈ। 
ਲਿਹਾਜ਼ਾ ਤੇਲ ਕੰਪਨੀਆਂ ਨੇ ਆਪਣੇ ਡੀਲਰਜ਼ ਨੂੰ ਜਨਵਰੀ ਮਹੀਨੇ ਵਿਚ ਇੰਜਨ ਆਇਲ  ਦੀਆਂ ਕੀਮਤਾਂ ਘੱਟ ਕਰਨ ਲਈ ਬੋਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਤੇਲ ਕੰਪਨੀਆਂ ਆਪਣੇ  ਕੋਲ ਪਿਆ ਪੁਰਾਣਾ ਪੈਕਿੰਗ ਮੈਟੀਰੀਅਲ ਖਰਾਬ ਨਹੀਂ ਹੋਣ ਦੇਣਾ ਚਾਹੁੰਦੀਆਂ, ਇਸ ਲਈ ਅਜੇ  ਤੱਕ ਕੀਮਤਾਂ ਵਿਚ ਕੋਈ ਕਮੀ ਨਹੀਂ ਕੀਤੀ ਗਈ ਹੈ। ਜੇਕਰ ਕੱਚੇ ਤੇਲ ਦੀਆਂ ਕੀਮਤਾਂ ਇਸ  ਤਰ੍ਹਾਂ ਹੀ ਰਹੀਆਂ ਤਾਂ ਜਨਵਰੀ ਵਿਚ ਲੋਕਾਂ ਨੂੰ ਇੰਜਨ ਆਇਲ ਦੀਆਂ ਕੀਮਤਾਂ ਵਿਚ ਕਮੀ  ਦੇਖਣ ਨੂੰ ਮਿਲ ਸਕਦੀ ਹੈ।
ਵਿੱਚੇ ਰਹਿ ਗਈ ਵਿਆਹ ਦੀ ਤਿਆਰੀ ਜਦੋਂ ਕੁੜੀ ਦੇ ਸਹੁਰੇ ਪਹੁੰਚਿਆ ਬਲਾਤਕਾਰੀ
NEXT STORY