ਜਲੰਧਰ-ਪੰਜਾਬ ਸਰਕਾਰ ਵਲੋਂ ਵਿਸ਼ਵ ਕਬੱਡੀ ਕੱਪ ਦੇ ਪ੍ਰਚਾਰ ਦੌਰਾਨ ਦਿੱਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਮਹਾਰਾਜ ਦਾ ਮਾਮਲਾ ਠੰਡਾ ਪੈਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਸਾਰਾ ਪ੍ਰਸ਼ਾਸਨ ਕੱਬਡੀ ਕੱਪ ਦੀਆਂ ਤਿਆਰੀਆਂ 'ਚ ਲੱਗਿਆ ਹੋਇਆ ਹੈ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਵੀ ਅਜੇ ਤੱਕ ਡਿਪਟੀ ਕਮਿਸ਼ਨਰ ਨੇ ਆਸ਼ੂਤੋਸ਼ ਮਹਾਰਾਜ ਦੀ ਦੇਹ ਤੱਕ ਨਹੀਂ ਦੇਖੀ ਹੈ। ਅਜਿਹੇ 'ਚ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਆਖਰ ਆਸ਼ੂਤੋਸ਼ ਮਹਾਰਾਜ ਦਾ ਅੰਤਿਮ ਸੰਸਕਾਰ ਕਿਵੇਂ ਹੋਵੇਗਾ।
ਜਾਣਕਾਰੀ ਮੁਤਾਬਕ ਡੇਰੇ ਦੇ ਲੋਕ ਪੁਲਸ ਨੂੰ ਉਸ ਫਰੀਜਰ ਤੱਕ ਪਹੁੰਚਣ ਨਹੀਂ ਦੇ ਰਹੇ ਹਨ, ਜਿਸ 'ਚ ਆਸ਼ੂਤੋਸ਼ ਮਹਾਰਾਜ ਦੀ ਮ੍ਰਿਤਕ ਦੇਹ ਰੱਖੀ ਗਈ ਹੈ। ਦੂਜੇ ਪਾਸੇ ਪ੍ਰਸ਼ਾਸਨ ਵਿਸ਼ਵ ਕਬੱਡੀ ਕੱਪ ਦੀਆਂ ਤਿਆਰੀਆਂ ਕਰ ਰਿਹਾ ਹੈ ਅਤੇ ਉਨ੍ਹਾਂ ਦਾ ਡੇਰੇ ਵੱਲ ਜ਼ਿਆਦਾ ਧਿਆਨ ਨਹੀਂ ਹੈ। ਕਬੱਡੀ ਕੱਪ ਦੌਰਾਨ ਅਧਿਕਾਰੀ ਵੀ ਨੂਰਮਹਿਲ ਡੇਰੇ ਦਾ ਕੋਈ ਬਖੇੜਾ ਖੜ੍ਹਾ ਨਹੀਂ ਕਰਨਾ ਚਾਹੁੰਦੇ ਹਨ।
ਹਾਈਕੋਰਟ ਦੇ ਨਿਰਦੇਸ਼ਾਂ ਮੁਤਾਬਕ ਆਸ਼ੂਤੋਸ਼ ਮਹਾਰਾਜ ਦਾ ਸੰਸਕਾਰ ਕਰਨ ਲਈ ਬਣਾਈ ਗਈ ਕਮੇਟੀ ਦੀ ਅਜੇ ਤੱਕ ਕੋਈ ਅਧਿਕਾਰਕ ਮੀਟਿੰਗ ਤੱਕ ਨਹੀਂ ਹੋਈ ਹੈ। ਇਸ ਸਭ ਨੂੰ ਦੇਖ ਕੇ ਤਾਂ ਇਹੀ ਲੱਗਦਾ ਹੈ ਕਿ ਵਿਸ਼ਵ ਕਬੱਡੀ ਕੱਪ ਦੇ ਪ੍ਰਚਾਰ ਦੌਰਾਨ ਆਸ਼ੂਤੋਸ਼ ਮਹਾਰਾਜ ਦਾ ਮਾਮਲਾ ਬਿਲਕੁਲ ਹੀ ਠੰਡਾ ਪੈ ਗਿਆ ਹੈ।
ਪੈਟਰੋਲ ਦੀਆਂ ਕੀਮਤਾਂ ਘਟੀਆਂ ਕਈ ਵਾਰ, ਪਰ ਇੰਜਨ ਆਇਲ ਦਾ ਹੈ ਆਮ ਆਦਮੀ 'ਤੇ ਭਾਰ!
NEXT STORY