ਜਲੰਧਰ : ਜਲੰਧਰ ਦੇ ਨੂਰਮਹਿਲ ਸਥਿਤ ਦਿਵਯ ਜੋਤੀ ਜਾਗ੍ਰਿਤੀ ਸੰਸਥਾ ਦੇ ਸੰਸਥਾਪਕ ਆਸ਼ੂਤੋਸ਼ ਮਹਾਰਾਜ ਦੀ ਸਮਾਧੀ ਨੂੰ ਲੈ ਕੇ ਹਾਈਕੋਰਟ ਵਲੋਂ 15 ਦਿਨ ਦੇ ਅੰਦਰ ਸੰਸਕਾਰ ਕਰਨ ਦੀ ਸੁਣਵਾਈ ਦੇ ਦੌਰਾਨ ਡੇਰੇ ਵਲੋਂ ਦਾਇਰ ਕੀਤੀ ਗਈ ਉਸ ਅਪੀਲ ਨੂੰ ਹਾਈਕੋਰਟ ਨੇ 11 ਦਸੰਬਰ ਤਕ ਟਾਲ ਦਿੱਤਾ ਹੈ। ਇਸ ਬਾਰੇ 'ਚ ਹਾਲਾਂਕਿ ਸੰਸਥਾ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ ਪਰ ਮਹਾਰਾਜ ਦੇ ਸਾਬਕਾ ਡਰਾਈਵਰ ਪੂਰਨ ਸਿੰਘ ਨੇ ਉਸ ਦੀ ਪੁਸ਼ਟੀ ਕੀਤੀ ਹੈ ਅਤੇ ਨਾਲ ਹੀ ਸੰਸਥਾ 'ਚ 14 ਦਸੰਬਰ ਨੂੰ ਹੋਣ ਵਾਲੇ ਭੰਡਾਰੇ 'ਤੇ ਸਵਾਲ ਵੀ ਚੁੱਕੇ ਹਨ।
ਇਥੇ ਇਹ ਜ਼ਿਕਰਯੋਗ ਹੈ ਕਿ ਪੰਜਾਬ-ਹਰਿਆਣਾ ਹਾਈਕੋਰਟ ਵਲੋਂ ਆਸ਼ੂਤੋਸ਼ ਮਹਾਰਾਜ ਦੇ ਸੰਸਕਾਰ ਸਬੰਧੀ ਫੈਸਲਾ ਸੁਣਾਉਣ ਤੋਂ ਬਾਅਦ ਦਿਵਯ ਜੋਤੀ ਸੰਸਥਾ ਦੇ ਮੈਂਬਰਾਂ ਵਲੋਂ ਅਦਾਲਤ 'ਚ ਇਸ ਫੈਸਲੇ ਨੂੰ ਚੁਣੋਤੀ ਦਿੱਤੀ ਗਈ ਸੀ ਜਿਸ ਦੀ ਅਪੀਲ ਨੂੰ ਹਾਈਕੋਰਟ ਵਲੋਂ 11 ਦਸੰਬਰ ਤਕ ਟਾਲ ਦਿੱਤਾ ਗਿਆ ਹੈ।
ਵਿਸ਼ਵ ਕਬੱਡੀ ਕੱਪ ਦਾ ਪ੍ਰਚਾਰ, ਕਿੰਝ ਹੋਵੇਗਾ ਆਸ਼ੂਤੋਸ਼ ਮਹਾਰਾਜ ਦਾ ਸੰਸਕਾਰ! (ਵੀਡੀਓ)
NEXT STORY