ਦੰਤਵਕਰ ਨੂੰ ਆਪਣੀ ਤਾਕਤ ਦਾ ਇੰਨਾ ਹੰਕਾਰ ਸੀ ਕਿ ਉਹ ਇਕ ਭਾਰੀ ਗਦਾ ਲੈ ਕੇ ਗੁੱਸੇ ਨਾਲ ਬੁੱਲ੍ਹ ਚਿਥਦਾ ਆਪਣੀ ਵਿਸ਼ਾਲ ਸੈਨਾ ਸਮੇਤ ਸ਼੍ਰੀ ਕ੍ਰਿਸ਼ਨ ਦਾ ਵਧ ਕਰਨ ਦੇ ਵਿਚਾਰ ਨਾਲ ਆਇਆ ਸੀ।
ਉਧਰ ਰਾਜਗੜ੍ਹ ਤੋਂ ਵਜਰਨਾਭ ਦੇ ਅਤੇ ਬਾਕੀ ਯਾਦਵ ਸੈਨਿਕਾਂ ਦੇ ਯੋਧੇ ਨਿਕਲੇ, ਕਿੱਲਾਂ ਕੰਡਿਆਂ ਨਾਲ ਲੈਸ ਹੋ ਕੇ। ਸ਼੍ਰੀ ਕ੍ਰਿਸ਼ਨ ਵੀ ਆਪਣੇ ਰੱਥ ਵਿਚ ਬੈਠੇ ਸੈਨਾ ਦੇ ਅਗਲੇ ਦਸਤੇ ਵਿਚ ਸ਼ਾਮਲ ਸਨ। ਉਨ੍ਹਾਂ ਨੇ ਦੰਤਵਕਰ ਨੂੰ ਜਦੋਂ ਪੈਦਲ ਹੀ ਆਪਣੇ ਵੱਲ ਆਉਂਦਿਆਂ ਦੇਖਿਆ ਤਾਂ ਰੱਥ 'ਚੋਂ ਕੁੱਦ ਪਏ ਅਤੇ ਹੱਥ 'ਚੋਂ ਗਦਾ ਲੈ ਕੇ ਯੁੱਧ ਕਰਨ ਲਈ ਉਸ ਵੱਲ ਵਧੇ। (ਆਰਿਆ ਯੁੱਧ ਮੁਤਾਬਿਕ ਕਿਸੇ ਪੈਦਲ ਯੋਧਾ ਨਾਲ ਰੱਥ ਵਿਚ ਬੈਠ ਕੇ ਯੁੱਧ ਕਰਨਾ ਵਰਜਿਤ ਹੈ।)
ਸ਼੍ਰੀ ਕ੍ਰਿਸ਼ਨ ਨੂੰ ਗਦਾ ਹੱਥ ਵਿਚ ਲੈ ਕੇ ਪੈਦਲ ਹੀ ਆਪਣੇ ਵੱਲ ਆਉਂਦਿਆਂ ਦੇਖ ਕੇ ਦੰਤਵਕਰ ਆਪਣੀ ਥਾਂ 'ਤੇ ਰੁਕ ਕੇ ਕਹਿਣ ਲੱਗਾ, ''ਕ੍ਰਿਸ਼ਨ ਰਿਸ਼ਤੇ 'ਚ ਤੂੰ ਮੇਰਾ ਭਰਾ ਹੈਂ, ਇਸ ਲਈ ਤੂੰ ਮੈਨੂੰ ਬੇਹੱਦ ਪਿਆਰਾ ਹੈਂ ਪਰ ਪਹਿਲੀ ਗੱਲ ਤਾਂ ਇਹ ਹੈ ਕਿ ਸ਼ਾਲਵ ਦਾ ਵਧ ਕਰਨ ਪਿੱਛੋਂ ਤੂੰ ਮੈਨੂੰ ਵੀ ਟਿਕਾਣੇ ਲਗਾਉਣ ਦੀ ਕੋਸ਼ਿਸ਼ ਜ਼ਰੂਰ ਕਰਦਾ ਅਤੇ ਦੂਜੀ ਗੱਲ ਇਹ ਕਿ ਮੇਰੇ ਮਿੱਤਰ ਮੈਨੂੰ ਆਪਣੇ ਸਕੇ-ਸੰਬੰਧੀ ਤੋਂ ਵੀ ਵਧੇਰੇ ਪਿਆਰੇ ਹਨ। ਇਸ ਲਈ ਤੈਨੂੰ ਯਮਲੋਕ ਪਹੁੰਚਾਉਣਾ ਮੇਰੇ ਲਈ ਬੜਾ ਜ਼ਰੂਰੀ ਹੋ ਗਿਆ ਹੈ। ਤੂੰ ਬੜੀ ਜੁਗਤ ਨਾਲ ਸ਼ਾਲਵ ਦੀ ਮੌਤ ਦੀ ਖ਼ਬਰ ਮੈਥੋਂ ਲੁਕੋਈ ਰੱਖੀ ਅਤੇ ਵਜਰਨਾਭ ਦੇ ਰਾਜਾ ਬਣਨ ਦੀ ਗੱਲ ਵੀ। ਅੱਜ ਸਵੇਰੇ ਜਦੋਂ ਮੈਂ ਇਥੇ ਆਪਣਾ ਦੂਤ ਭੇਜਿਆ ਤੇਰੇ ਇਥੇ ਰਹਿਣ ਜਾਂ ਪਰਤ ਆਉਣ ਬਾਰੇ ਪੁੱਛਣ ਲਈ ਤਾਂ ਉਸ ਨੇ ਪਰਤ ਕੇ ਮੈਨੂੰ ਸਾਰੀਆਂ ਗੱਲਾਂ ਦੱਸੀਆਂ। ਯਕੀਨਨ ਤੂੰ ਸ਼ਾਲਵ ਨੂੰ ਧੋਖੇ ਨਾਲ ਮਾਰਿਆ ਹੋਵੇਗਾ ਕਿਉਂਕਿ ਅਸੀਂ ਉਸ ਦੇ ਨਰਸਿੰਙੇ ਜਾਂ ਨਗਾਰੇ ਦੀ ਆਵਾਜ਼ ਨਹੀਂ ਸੁਣੀ। ਤੂੰ ਹਮੇਸ਼ਾ ਤੋਂ ਇਕ ਧੋਖੇਬਾਜ਼ ਰਿਹਾ ਹੈ ਅਤੇ ਅੱਜ ਮੇਰੇ ਹੱਥੋਂ ਬੱਚ ਕੇ ਨਹੀਂ ਜਾਏਂਗਾ।''
ਬੇਈਮਾਨੀ ਦਾ ਧਨ ਨਹੀਂ ਟਿਕਦਾ
NEXT STORY