ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਗਾਇਕਾ ਆਸ਼ਾ ਭੋਸਲੇ ਨੂੰ ਭਾਰਤੀ ਸਿਨੇਮਾ 'ਚ ਜ਼ਿਕਰਯੋਗ ਯੋਗਦਾਨ ਲਈ 'ਦੁਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ' (ਡੀ. ਆਈ. ਐੱਫ. ਐੱਫ) 'ਚ ਲਾਈਫ ਟਾਈਮ ਅਚੀਵਮੈਂਟ ਪੁਰਸਕਾਰ ਨਾਲ ਨਜਾਜਿਆ ਜਾਵੇਗਾ। ਡੀ. ਆਈ. ਐੱਫ. ਐੱਫ. ਦੇ ਮੁਖੀ ਅਬਦੁਲ ਹਾਮਿਦ ਜੁਮਾ ਨੇ ਕਿਹਾ, ''ਉਨ੍ਹਾਂ ਦੇ ਗਾਣਿਆਂ ਨੇ ਸੰਸਾਰ ਦੇ ਹਰ ਕੋਨੇ 'ਚ ਲੋਕਾਂ ਦੇ ਦਿਲ 'ਚ ਜਗ੍ਹਾ ਬਣਾਈ ਹੈ ਅਤੇ ਉਨ੍ਹਾਂ ਨੂੰ ਸਨਮਾਨਤ ਕਰਕੇ ਅਸੀਂ ਖੁਦ ਮਾਣ ਮਹਿਸੂਸ ਕਰ ਰਹੇ ਹਾਂ।'' ਭੋਸਲੇ ਨੇ ਵੀ ਆਪਣੇ ਇਕ ਬਿਆਨ 'ਚ ਕਿਹਾ ਹੈ ਕਿ ਡੀ. ਆਈ. ਐੱਫ. ਐੱਫ. ਵਲੋਂ ਲਾਈਫ ਟਾਈਮ ਅਚੀਵਮੈਂਟ ਪੁਰਸਕਾਰ ਲਈ ਜਾਣ 'ਤੇ ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ। ਦਾਦਾ ਸਾਹਬ ਫਾਲਕੇ ਪੁਰਸਕਾਰ ਨਾਲ ਸਨਮਾਨਤ 81 ਸਾਲਾਂ ਆਸ਼ਾ ਨੇ ਹੁਣ ਤੱਕ 12 ਹਜ਼ਾਰ ਗੀਤ ਰਿਕਾਰਡ ਕੀਤੇ ਹਨ। ਇਸ ਦੇ ਲਈ ਗਿਨੀਜ਼ ਬੁੱਕ 'ਚ ਵੀ ਉਨ੍ਹਾਂ ਦਾ ਨਾਂ ਦਰਜ ਹੈ। ਉਨ੍ਹਾਂ ਨੇ 1947 ਤੋਂ ਲੈ ਕੇ ਹੁਣ ਤੱਕ 20 ਭਾਰਤੀ ਭਾਸ਼ਾਵਾਂ 'ਚ ਗਾਣੇ ਗਾਏ ਹਨ। ਭਾਰਤੀ ਸਿਨੇ ਜਗਤ ਦੀ ਸਭ ਤੋਂ ਪ੍ਰਤਿਭਾਸ਼ਾਲੀ ਗਾਇਕਾ ਨੇ ਸ਼ਾਸਤਰੀ ਸੰਗੀਤ, ਪੌਪ ਸੰਗੀਤ, ਗਜ਼ਲ ਅਤੇ ਭਜਨਾਂ ਦੇ ਨਾਲ-ਨਾਲ ਲੋਕ ਗੀਤਾਂ ਨੂੰ ਵੀ ਆਪਣੀ ਆਵਾਜ਼ ਦਿੱਤੀ ਹੈ।
ਇਕ ਵਾਰ ਮੁੜ ਇਮਾਮ ਨੇ ਕੀਤੀ ਸਲਮਾਨ 'ਤੇ ਟਿੱਪਣੀ
NEXT STORY