ਮੁੰਬਈ- ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਨੇ ਹਾਲ ਹੀ 'ਚ ਆਪਣੀ ਅਗਲੀ ਫਿਲਮ 'ਡੌਲੀ ਕੀ ਡੌਲੀ' ਦੀ ਸ਼ੂਟਿੰਗ ਖਤਮ ਕੀਤੀ ਹੈ। ਸ਼ੂਟ ਦਾ ਆਖਿਰੀ ਦਿਨ ਕਾਫੀ ਹੈਕਟਿਕ ਸੀ ਕਿਉਂਕਿ ਫਿਲਮ ਨਿਰਮਾਤਾ ਸ਼ੂਟਿੰਗ ਖਤਮ ਹੋਣ ਤੋਂ ਤੁਰੰਤ ਬਾਅਦ ਪ੍ਰਮੋਸ਼ਨਲ ਸ਼ੂਟ ਕਰਨਾ ਚਾਹੁੰਦੇ ਸਨ। ਇਸ ਦੇ ਚਲਦਿਆਂ ਸੋਨਮ ਨੂੰ 6 ਕੱਪੜੇ ਬਦਲਣੇ ਪਏ ਅਤੇ ਹਰ ਕੱਪੜੇ ਨਾਲ ਵੱਖਰਾ ਮੇਕਅਪ ਅਤੇ ਹੇਅਰ ਸਟਾਈਲ ਲੈਣਾ ਪਿਆ। ਕੱਪੜਿਆਂ ਨੂੰ ਲੈ ਕੇ ਸੋਨਮ ਕਪੂਰ ਦੇ ਪਿਆਰ ਨੂੰ ਦੇਖ ਕੇ ਤਾਂ ਇਹ ਹੀ ਉਮੀਦ ਕੀਤੀ ਜਾ ਸਕਦੀ ਹੈ ਕਿ ਹੈਕਟਿਕ ਸ਼ੈੱਡਿਊਲ ਨਾਲ ਉਸ ਨੂੰ ਜ਼ਿਆਦਾ ਪਰੇਸ਼ਾਨੀ ਨਹੀਂ ਹੋਈ ਹੋਵੇਗੀ। ਫਿਲਮ 'ਡੌਲੀ ਕੀ ਡੌਲੀ' 'ਚ ਸੋਨਮ ਕਪੂਰ ਇਕ ਠੱਗ ਦਾ ਕਿਰਦਾਰ ਅਦਾ ਕਰ ਰਹੀ ਹੈ। ਫਿਲਮ 'ਚ ਉਸ ਦੇ ਓਪੋਜ਼ਿਟ ਪੁਲਕਿਤ ਸਮਰਾਟ, ਰਾਜ ਕੁਮਾਰ ਰਾਓ ਅਤੇ ਵਰੁਣ ਸ਼ਰਮਾ ਨਜ਼ਰ ਆਉਣ ਵਾਲੇ ਹਨ।
ਧਰਮਿੰਦਰ ਦੀ ਬੇਟੀ ਹਾਂ, ਕਿਸੇ ਤੋਂ ਨਹੀਂ ਡਰਦੀ : ਈਸ਼ਾ ਦਿਓਲ
NEXT STORY