ਮੁੰਬਈ- ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੇ 20 ਕਰੋੜ ਦਾ ਆਫਰ ਠੁਕਰਾ ਦਿੱਤਾ ਹੈ। ਬਾਲੀਵੁੱਡ 'ਚ ਚਰਚਾ ਹੈ ਕਿ ਫਿਲਮ 'ਬਾਜੀਰਾਓ ਮਸਤਾਨੀ' ਦੇ ਬਿਜ਼ੀ ਸ਼ੈੱਡਿਊਲ ਕਾਰਨ ਪ੍ਰਿਯੰਕਾ ਨੇ ਇਸ ਪ੍ਰਸਤਾਵ ਨੂੰ ਸਵੀਕਾਰ ਨਹੀਂ ਕੀਤਾ। ਪ੍ਰਿਯੰਕਾ ਚੋਪੜਾ ਨੂੰ ਇੰਟਰਨੈਸ਼ਨਲ ਮਿਊਜ਼ਿਕ ਵੀਡੀਓ ਕਾਰਨ ਕਾਫੀ ਆਫਰਸ ਮਿਲ ਰਹੇ ਹਨ ਅਤੇ ਮਿਊਜ਼ਿਕ ਕਨਸਰਟ ਲਈ ਪ੍ਰਿਯੰਕਾ ਨੂੰ ਜਨਵਰੀ ਸਾਲ 2015 'ਚ ਪਰਫਾਰਮ ਕਰਨ ਦਾ ਆਫਰ ਮਿਲਿਆ। ਪ੍ਰਿਯੰਕਾ ਨੂੰ ਮਿਊਜ਼ਿਕ ਐਲਬਮ ਦੇ ਗਾਣਿਆਂ 'ਤੇ ਫਰਫਾਰਮ ਕਰਨਾ ਸੀ, ਜਿਸ ਲਈ ਉਸ ਨੂੰ 20 ਕਰੋੜ ਰੁਪਏ ਮਿਲ ਰਹੇ ਸਨ ਪਰ ਚਰਚਾ ਹੈ ਕਿ ਫਿਲਮ 'ਬਾਜੀਰਾਓ ਮਸਤਾਨੀ' 'ਚ ਰੁੱਝੀ ਪ੍ਰਿਯੰਕਾ ਨੂੰ ਮਜਬੂਰੀ 'ਚ ਇਸ ਦੇ ਲਈ ਨਾ ਕਰਨੀ ਪਈ ਅਤੇ 20 ਕਰੋੜ ਪ੍ਰਿਯੰਕਾ ਦੇ ਹੱਥ 'ਚੋਂ ਨਿਕਲ ਗਏ। ਫਿਲਹਾਲ ਫਿਲਮ ਦੀ ਸ਼ੂਟਿੰਗ ਨਹੀਂ ਹੋ ਰਹੀ ਹੈ ਪਰ ਪ੍ਰਿਯੰਕਾ ਚੋਪੜਾ ਨੂੰ ਜਿਸ ਸਮੇਂ ਅਮਰੀਕਾ 'ਚ ਕਨਸਰਟ ਕਰਨਾ ਹੈ ਉਦੋਂ ਉਸ ਦੀ ਡੇਟਸ ਫਿਲਮ 'ਚ ਬਿਜ਼ੀ ਰਹਿਣ ਦੀ ਹੈ ਅਤੇ ਮੰਗਣ 'ਤੇ ਵੀ ਸ਼ਾਇਦ ਉਸ ਨੂੰ ਬਾਅਦ 'ਚ ਡੇਟਸ ਨਾ ਮਿਲ ਸਕੇ।
ਫਿਲਮ 'ਪੀਕੇ' ਦਾ ਕਿਰਦਾਰ ਸਭ ਤੋਂ ਚੁਣੌਤੀ ਭਰਪੂਰ
NEXT STORY