ਮੁੰਬਈ- ਟਾਈਮ ਸੈਲੇਬੇਕਸ ਵੈਬਸਾਈਟ ਦੇ ਸਰਵੇ 'ਚ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਅਤੇ ਡਿੰਪਲ ਗਰਲ ਦੀਪਿਕਾ ਪਾਦੁਕੋਣ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਟਾਈਮ ਸੈਲੇਬੇਕਸ ਦੇ ਸਰਵੇਖਣ ਦੌਰਾਨ ਸ਼ਾਹਰੁਖ ਖਾਨ ਨੇ ਰਿਤਿਕ ਰੌਸ਼ਨ, ਅਭਿਸ਼ੇਕ ਬੱਚਨ, ਸਲਮਾਨ ਖਾਨ ਅਤੇ ਅਕਸ਼ੈ ਕੁਮਾਰ ਨੂੰ ਸਖਤ ਟੱਕਰ ਦਿੰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ ਹੈ। ਸ਼ਾਹਰੁਖ ਖਾਨ ਨੂੰ ਅਕਤੂਬਰ 'ਚ ਕਰਾਏ ਗਏ ਸਰਵੇ 'ਚ 68 ਅੰਕ ਜਦੋਂ ਕਿ ਰਿਤਿਕ ਰੌਸ਼ਨ ਨੂੰ 61 ਅੰਕ, ਅਭਿਸ਼ੇਕ ਬੱਚਨ 44.5 ਅੰਕ ਅਤੇ ਸਲਮਾਨ ਖਾਨ ਨੂੰ 36 ਅੰਕ ਅਤੇ ਅਕਸ਼ੈ ਕੁਮਾਰ ਨੂੰ 35.3 ਅੰਕ ਮਿਲੇ ਹਨ। ਅÎਿਭਨੇਤਰੀਆਂ 'ਚ ਦੀਪਿਕਾ ਪਾਦੁਕੋਣ ਪਹਿਲੇ ਨੰਬਰ 'ਤੇ ਰਹੀ। ਦੀਪਿਕਾ ਨੂੰ ਇਸ ਸਰਵੇ 'ਚ 65 ਅੰਕ ਮਿਲੇ ਉਥੇ ਹੀ ਕੈਟਰੀਨਾ ਕੈਫ 60 ਅੰਕਾਂ ਨਾਲ ਦੂਜੇ ਸਥਾਨ 'ਤੇ ਰਹੀ। ਸ਼ਰਧਾ ਕਪੂਰ 32 ਅੰਕਾਂ ਨਾਲ ਤੀਜੇ, ਕਰੀਨਾ ਕਪੂਰ 30 ਅੰਕਾਂ ਨਾਲ ਚੌਥੇ ਅਤੇ ਪ੍ਰਿਯੰਕਾ ਚੋਪੜਾ 29 ਅੰਕਾਂ ਨਾਲ 5ਵੇਂ ਸਥਾਨ 'ਤੇ ਰਹੀ।
ਜ਼ਿਕਰਯੋਗ ਹੈ ਕਿ ਟਾਈਮਸ ਸੈਲੇਬੇਕਸ ਵੈਬਸਾਈਟ ਬਾਲੀਵੁੱਡ ਦੇ ਸਿਤਾਰਿਆਂ 'ਤੇ ਕੀਤੀ ਗਈ ਅੰਕ ਤਾਲਿਕਾ ਉਨ੍ਹਾਂ ਦੀਆਂ ਫਿਲਮਾਂ ਦੀ ਬਾਕਸ ਆਫਿਸ ਸਫਲਤਾ ਅਤੇ ਉਨ੍ਹਾਂ ਦੇ ਨਿਊਜ਼ 'ਚ ਬਣੇ ਰਹਿਣ, ਉਨ੍ਹਾਂ ਵਲੋਂ ਕੀਤੇ ਗਏ ਵਿਗਿਆਪਨ ਅਤੇ ਸੋਸ਼ਲ ਨੈੱਟਵਰਕਿੰਗ ਸਾਈਟ ਅਤੇ ਇੰਟਰਨੈੱਟ 'ਤੇ ਉਨ੍ਹਾਂ ਦੀ ਸਰਗਰਮੀ ਨੂੰ ਦੇਖ ਕੇ ਤਿਆਰ ਕੀਤੀ ਜਾਂਦੀ ਹੈ।
ਦਿਲੀਪ ਕੁਮਾਰ ਦੀ ਹਾਲਤ ਸਥਿਰ, ਸਿਹਤ 'ਚ ਹੋ ਰਿਹੈ ਸੁਧਾਰ
NEXT STORY