ਹੈਦਰਾਬਾਦ- ਆਂਧਰਾ ਪ੍ਰਦੇਸ਼ ਫਿਲਮ ਇੰਡਸਟਰੀ ਦੇ ਕਰਮਚਾਰੀ ਸੰਘ ਦੇ ਲਗਭਗ 14000 ਕਰਮਚਾਰੀਆਂ ਨੇ ਨਿਰਮਾਤਾਵਾਂ ਨਾਲ ਸਮਝੌਤਾ ਹੋਣ ਤੋਂ ਬਾਅਦ ਪਿਛਲੇ ਦੋ ਹਫਤਿਆਂ ਤੋਂ ਚੱਲ ਰਹੀ ਆਪਣੀ ਹੜਤਾਲ ਖਤਮ ਕਰ ਲਈ ਹੈ। ਕਰਮਚਾਰੀ ਘੱਟ ਤਨਖਾਹ ਤੇ ਰੁਜ਼ਗਾਰ ਦੀ ਘਾਟ ਕਾਰਨ ਹੜਤਾਲ 'ਤੇ ਸਨ। ਨਿਰਮਾਤਾਵਾਂ ਨੇ ਆਂਧਰਾ ਪ੍ਰਦੇਸ਼ ਫਿਲਮ ਇੰਡਸਟਰੀ ਦੇ ਕਰਮਚਾਰੀ ਸੰਘ ਦਾ ਮੈਂਬਰ ਨਾ ਹੋਣ 'ਤੇ ਵੀ ਕਿਸੇ ਵਿਅਕਤੀ ਨੂੰ ਕੰਮ 'ਤੇ ਨਾ ਲੈਣ ਦਾ ਫੈਸਲਾ ਕੀਤਾ ਸੀ, ਜਿਸ ਤੋਂ ਬਾਅਦ ਨਾਰਾਜ਼ ਕਰਮਚਾਰੀਆਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਸੀ।
ਤੇਲਗੂ ਨਿਰਮਾਤਾ ਕੌਂਸਲ ਦੇ ਪ੍ਰਧਾਨ ਬੀ. ਸ਼ਿਵਰਾਮਕ੍ਰਿਸ਼ਣ ਨੇ ਗੱਲਬਾਤ ਦੌਰਾਨ ਦੱਸਿਆ ਕਿ ਸੰਘ ਦੇ ਮੈਂਬਰਾਂ ਨਾਲ ਗੱਲਬਾਤ ਸਫਲਤਾਪੂਰਵਕ ਖਤਮ ਹੋਈ। ਉਹ ਨਿਰਮਾਤਾਵਾਂ ਦੀਆਂ ਸ਼ਰਤਾਂ 'ਤੇ ਕੰਮ ਕਰਨ ਲਈ ਤਿਆਰ ਹੋ ਗਏ ਹਨ। ਨਿਰਮਾਤਾ ਟੈਕਨੀਸ਼ੀਅਨਾਂ ਨੂੰ ਨਿਯੁਕਤ ਕਰ ਸਕਦੇ ਹਨ ਤੇ ਜ਼ਰੂਰੀ ਹੈ ਕਿ ਟੈਕਨੀਸ਼ੀਅਨ ਕਰਮਚਾਰੀ ਸੰਘ ਦੇ ਮੈਂਬਰ ਹੋਣ। ਹੜਤਾਲ ਖਤਮ ਹੋਣ ਤੋਂ ਬਾਅਦ ਐਤਵਾਰ ਤੋਂ ਫਿਲਮਾਂ ਦੀ ਨਿਯਮਿਤ ਸ਼ੂਟਿੰਗ ਸ਼ੁਰੂ ਹੋ ਗਈ ਹੈ।
ਨਿਰਮਾਤਾ ਜਾਨਕੀਰਾਮ ਦਾ ਅੰਤਿਮ ਸੰਸਕਾਰ ਅੱਜ
NEXT STORY