ਹੈਦਰਾਬਾਦ- ਫਿਲਮ ਨਿਰਮਾਤਾ ਨੰਦਮੂਰੀ ਜਾਨਕੀਰਾਮ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਕੀਤਾ ਜਾਵੇਗਾ। ਜਾਨਕੀਰਾਮ ਦਾ ਸ਼ਨੀਵਾਰ ਨੂੰ ਇਕ ਕਾਰ ਹਾਦਸੇ ਤੋਂ ਬਾਅਦ ਦਿਹਾਂਤ ਹੋ ਗਿਆ ਸੀ। ਜਾਨਕੀਰਾਮ ਦੀ ਕਾਰ ਨਲਗੋਂਡਾ ਜ਼ਿਲੇ ਦੇ ਮੁਨਗਾਲਾ ਮੰਡਲ ਦੇ ਅਕੁਪਮਾਲਾ ਪਿੰਡ ਨੇੜੇ ਇਕ ਟਰੈਕਟਰ ਨਾਲ ਟਕਰਾ ਗਈ ਸੀ। ਜਾਨਕੀਰਾਮ ਦੇ ਪਰਿਵਾਰ ਦੇ ਇਕ ਕਰੀਬੀ ਸੂਤਰ ਨੇ ਦੱਸਿਆ ਉਨ੍ਹਾਂ ਦੇ ਅੰਤਿਮ ਸੰਸਕਾਰ ਦੀ ਪ੍ਰੀਕਿਰਿਆ ਦੁਪਹਿਰ 2 ਵਜੇ ਤੋਂ ਹਰੀ ਕ੍ਰਿਸ਼ਨਾ ਦੇ ਨਿਵਾਸ 'ਤੋਂ ਸ਼ੁਰੂ ਹੋਵੇਗੀ। ਅੰਤਿਮ ਸੰਸਕਾਰ ਮੋਇਨਾਬਾਦ ਦੇ ਪਰਿਵਾਰਕ ਫਾਰਮਹਾਊਸ 'ਚ ਹੋਵੇਗਾ।'' ਜਾਨਕੀਰਾਮ ਤੇਲਗੂ ਦੇਸ਼ਮ ਪਾਰਟੀ ਦੇ ਨੇਤਾ ਅਤੇ ਮਸ਼ਹੂਰ ਅਭਿਨੇਤਾ ਨੰਦਮੂਰੀ ਹਰੀਕ੍ਰਿਸ਼ਨਾ ਦੇ ਬੇਟੇ ਸਨ। ਉਹ ਅੱੈਨ. ਟੀ. ਆਰ. ਬੈਨਰ ਹੇਠਾਂ ਫਿਲਮਾਂ ਦਾ ਨਿਰਮਾਣ ਕਰਦੇ ਸਨ। ਉਨ੍ਹਾਂ ਦੇ ਨਿਰਮਾਣ 'ਚ ਬਣੀਆਂ ਫਿਲਮਾਂ 'ਅਥਾਨੋਕੱਡੇ', 'ਹਰੇ ਰਾਮ', 'ਓਮ 3 ਡੀ' ਲੋਕ ਪ੍ਰਸਿੱਧ ਹਨ। ਅਸਲ 'ਚ ਉਨ੍ਹਾਂ ਦੇ ਬੈਨਰ ਹੇਠਾਂ 'ਪਟਾਸ' ਅਤੇ 'ਕਿਕ 2' ਨਿਰਮਾਣ ਅਧੀਨ ਹਨ। ਜਾਨਕੀਰਾਮ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਅਤੇ ਇਕ ਬੇਟਾ ਹਨ।
ਮਾਡਲ ਨਾਲ ਸਮਲਿੰਗੀ ਤਸਵੀਰਾਂ ਲੀਕ ਹੋਣ ਤੋਂ ਬਾਅਦ ਇਸ ਹਸੀਨਾ ਨੇ ਦਿੱਤੀ ਸਫਾਈ
NEXT STORY