ਨਵੀਂ ਦਿੱਲੀ- ਪ੍ਰਸਿੱਧ ਸਰੋਦਵਾਦਕ ਅਮਜਦ ਅਲੀ ਖਾਨ ਅਤੇ ਉਨ੍ਹਾਂ ਦੇ ਬੇਟੇ ਅਮਾਨ ਅਤੇ ਅਯਾਨ 11 ਦਸੰਬਰ ਨੂੰ ਓਸਲੋ ਵਿਚ ਨੋਬਲ ਸ਼ਾਂਤੀ ਪੁਰਸਕਾਰ ਕੰਸਰਟ ਵਿਚ ਪੇਸ਼ਕਾਰੀ ਦੇਣਗੇ ਅਤੇ ਆਯੋਜਨ ਲਈ ਤਿਆਰ ਵਿਸ਼ੇਸ਼ ਰਾਗ ਨਾਲ ਸ਼ਾਂਤੀ ਅਤੇ ਅਹਿੰਸਾ ਦਾ ਸੰਦੇਸ਼ ਫੈਲਾਉਣਗੇ। ਨਾਰਵੇ ਦੀ ਰਾਜਧਾਨੀ ਵਿਚ ਹਰ ਸਾਲ ਹੋਣ ਵਾਲੇ ਨੋਬਲ ਸ਼ਾਂਤੀ ਪੁਰਸਕਾਰ ਕੰਸਰਟ (ਪ੍ਰੋਗਰਾਮ) ਵਿਚ ਸਾਲ ਦੇ ਸਨਮਾਨਿਤ ਵਿਅਕਤੀਆਂ ਦੇ ਸਨਮਾਨ ਵਿਚ ਦੁਨੀਆ ਭਰ ਦੇ ਪ੍ਰਤਿਭਾਸ਼ਾਲੀ ਕਲਾਕਾਰ ਇਕੱਠੇ ਹੁੰਦੇ ਹਨ।
ਕੈਲਾਸ਼ ਸੱਤਿਆਰਥੀ ਅਤੇ ਮਲਾਲਾ ਯੂਸਫਜ਼ਈ ਦੇ ਸਨਮਾਨ ਵਿਚ ਓਸਲੋ ਸਪੈਕਟ੍ਰਮ ਵਿਚ ਖਾਨ ਤੋਂ ਇਲਾਵਾ ਪਾਕਿਸਤਾਨੀ ਗਾਇਕ ਉਸਤਾਦ ਰਾਹਤ ਫਤਿਹ ਅਲੀ ਖਾਨ ਅਤੇ ਬ੍ਰਿਟੇਨ ਦੇ ਲੋਕਪ੍ਰਿਯ ਬਾਲੀ ਫਲੇਕਸ ਡਾਂਸਰ ਭਾਰਤੀ ਤੇ ਪਾਕਿਸਤਾਨੀ ਰੰਗ ਪੇਸ਼ ਕਰਨਗੇ। 69 ਸਾਲਾ ਅਮਜਦ ਅਲੀ ਖਾਨ ਨੇ ਕਿਹਾ ਕਿ ਇੰਨੇ ਅਹਿਮ ਮੰਚ 'ਤੇ ਇਹ ਮੌਕਾ ਦਿੱਤਾ ਜਾਣਾ ਮੇਰੇ ਅਤੇ ਮੇਰੇ ਬੇਟਿਆਂ ਲਈ ਮਾਣ ਵਾਲੀ ਗੱਲ ਹੈ। ਇਕ ਭਾਰਤੀ ਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲਿਆ ਹੈ, ਇਸ 'ਤੇ ਸਾਨੂੰ ਕਾਫੀ ਮਾਣ ਮਹਿਸੂਸ ਹੋ ਰਿਹਾ ਹੈ। ਇਸ ਨਾਲ ਸਾਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ।
ਫੇਸਬੁੱਕ 'ਤੇ ਅਮਿਤਾਭ ਦੇ ਫੈਨਜ਼ ਦੀ ਗਿਣਤੀ ਹੋਈ 1 ਕਰੋੜ 80 ਲੱਖ ਤੋਂ ਪਾਰ
NEXT STORY