ਮੁੰਬਈ- ਸੋਸ਼ਲ ਮੀਡੀਆ ਰਾਹੀ ਆਪਣੇ ਪ੍ਰਸ਼ੰਸਕਾਂ ਨਾਲ ਹਮੇਸ਼ਾ ਜੁੜੇ ਰਹਿਣ ਵਾਲੇ ਅਭਿਨੇਤਾ ਅਮਿਤਾਭ ਬੱਚਨ ਦੀ ਫੇਸਬੁੱਕ ਪੋਜ਼ 'ਤੇ ਉਨ੍ਹਾਂ ਦੇ ਫਾਲੋਅਰਸ ਦੀ ਗਿਣਤੀ 1 ਕਰੋੜ 80 ਲੱਖ ਤੋਂ ਪਾਰ ਹੋ ਗਈ ਹੈ। ਬਿੱਗ ਬੀ ਨੇ ਉਨ੍ਹਾਂ ਨਾਲ ਜੁੜਨ ਲਈ ਆਪਣੇ ਪ੍ਰਸ਼ੰਸਕਾਂ ਨੂੰ ਧੰਨਵਾਦ ਦਿੱਤਾ ਹੈ। ਅਮਿਤਾਭ ਨੇ ਆਪਣੀ ਫੇਸਬੁੱਕ 'ਤੇ ਪੋਸਟ ਕੀਤਾ, ''1 ਕਰੋੜ 80 ਲੱਖ ਫਾਲੋਅਰਸ ਪਾਰ। ਮੇਰੀ ਫੇਸਬੁੱਕ ਅਤੇ ਟਵਿੱਟਰ ਫੈਨਜ਼ ਨੂੰ ਧੰਨਵਾਦ। ਮੇਰੀ ਫੇਸਬੁੱਕ ਦਾ ਪਰਿਵਾਰ ਵਧਿਆ ਹੈ।'' ਇੰਨਾ ਹੀ ਨਹੀਂ ਬਿੱਗ ਬੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਵੀ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਟਵੀਟ ਕੀਤਾ, ''ਫੇਸਬੁੱਕ 'ਤੇ 1 ਕਰੋੜ 80 ਲੱਖ ਫਾਲੋਅਰਸ ਪਾਰ। ਮੇਰੇ ਨਾਲ ਜੁੜਨ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ। ਜ਼ਿਆਦਾ ਦੀ ਉਮੀਦ ਹੈ।'' ਅਮਿਤਾਭ ਫਿਲਹਾਲ ਦੀਪਿਕਾ ਪਾਦੁਕੋਣ ਅਤੇ ਇਰਫਾਨ ਖਾਨ ਨਾਲ ਆਪਣੀ ਅਗਲੀ ਫਿਲਮ 'ਪੀਕੂ' ਦੇ ਪੋਸਟ ਪ੍ਰੋਡਕਸ਼ਨ 'ਚ ਰੁੱਝੇ ਹੋਏ ਹਨ। ਇਹ ਫਿਲਮ 30 ਅਪ੍ਰੈਲ 2015 ਨੂੰ ਰਿਲੀਜ਼ ਹੋਵੇਗੀ।
ਤਸਵੀਰਾਂ 'ਚ ਦੇਖੋ ਬੋਲਡ ਮਾਡਲ ਦੀਆਂ ਕਾਤਲ ਅਦਾਵਾਂ
NEXT STORY