ਲਾਸ ਏਂਜਲਸ- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਫਸਟ ਲੇਡੀ ਮਿਸ਼ੇਲ ਓਬਾਮਾ ਦੀ ਪ੍ਰੇਮ ਕਹਾਣੀ 'ਤੇ ਫਿਲਮ ਬਣਾਈ ਜਾ ਰਹੀ ਹੈ। ਫਿਲਮ 'ਸਾਊਥ ਸਾਈਡ ਵਿਦ ਯੂ' ਜੋੜੇ ਦੀ ਪ੍ਰੇਮ ਕਹਾਣੀ 'ਤੇ ਆਧਾਰਿਤ ਹੋਵੇਗੀ। ਫਿਲਮ ਵਿਚ ਵਿਸ਼ੇਸ਼ ਤੌਰ 'ਤੇ 1989 ਦੀ ਗਰਮੀ ਦੇ ਮੌਸਮ ਦੀ ਦੁਪਹਿਰ ਦਾ ਵਾਕਿਆ ਹੋਵੇਗਾ, ਜਦੋਂ ਓਬਾਮਾ ਨੇ ਸ਼ਿਕਾਗੋ ਸਾਊਥ ਸਾਈਡ ਵਿਚ ਡੇਟ 'ਤੇ ਮਿਸ਼ੇਲ ਦਾ ਦਿਲ ਜਿੱਤ ਲਿਆ ਸੀ।
ਹੋਮਗ੍ਰੋਨ ਪਿਕਚਰਜ਼ ਦੀ ਇਸ ਫਿਲਮ ਵਿਚ 'ਗੈੱਟ ਆਨ ਅਪ' ਦੀ ਅਦਾਕਾਰਾ ਟੀਕਾ ਸੰਪਟਰ ਯੁਵਾ ਮਿਸ਼ੇਲ ਦਾ ਕਿਰਦਾਰ ਨਿਭਾਅ ਰਹੀ ਹੈ, ਜਦਕਿ ਯੁਵਾ ਓਬਾਮਾ ਦਾ ਕਿਰਦਾਰ ਨਿਭਾਉਣ ਲਈ ਅਭਿਨੇਤਾ ਦੀ ਭਾਲ ਜਾਰੀ ਹੈ।
ਵਿਆਹ ਤੋਂ ਬਾਅਦ ਪਹਿਲੀ ਵਾਰ ਕਿਸਿੰਗ ਸੀਨ ਕਰੇਗੀ ਐਸ਼ਵਰਿਆ!
NEXT STORY