ਸਿਡਨੀ, (ਬਲਵਿੰਦਰ ਧਾਲੀਵਾਲ)-ਬਾਲੀਵੁੱਡ ਗਾਇਕਾ ਕਲਾਕਾਰ ਕਨਿਕਾ ਕਪੂਰ ਆਪਣੀ ਆਸਟ੍ਰੇਲੀਆ ਫੇਰੀ ਮੌਕੇ ਸਿਡਨੀ ਪਹੁੰਚੀ। ਉਥੇ ਕਨਿਕਾ ਆਪਣੇ ਚਾਹੁਣ ਵਾਲਿਆਂ ਦੇ ਰੂ-ਬਰੂ ਹੋਈ। ਸਿਡਨੀ 'ਚ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕਨਿਕਾ ਕਪੂਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸਨੇ 6 ਸਾਲ ਦੀ ਛੋਟੀ ਉਮਰ 'ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ 12 ਸਾਲ ਦੀ ਉਮਰ ਵਿਚ ਉਸ ਦਾ ਪਹਿਲਾ ਗੀਤ ਆਲ ਇੰਡੀਆ ਰੇਡੀਓ 'ਤੇ ਵੱਜਿਆ। ਉਸ ਤੋਂ ਬਾਅਦ ਉਸਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸਨੇ ਕਈ ਗੀਤ ਸਰੋਤਿਆਂ ਦੇ ਝੋਲੀ ਪਾਏ ਹਨ।
ਬਰਾਕ ਤੇ ਮਿਸ਼ੇਲ ਓਬਾਮਾ ਦੀ ਪ੍ਰੇਮ ਕਹਾਣੀ 'ਤੇ ਬਣ ਰਹੀ ਹੈ ਫਿਲਮ
NEXT STORY