ਮੁੰਬਈ 'ਚ ਇਕ ਈਵੈਂਟ ਦੌਰਾਨ ਫਿਲਮ 'ਕਿਆ ਸੁਪਰ ਕੂਲ ਹੈਂ ਹਮ-3' ਦਾ ਐਲਾਨ ਕੀਤਾ ਗਿਆ। ਇਸ ਤੋਂ ਪਹਿਲਾਂ ਕਿਆ ਕੂਲ ਹੈਂ ਹਮ ਅਤੇ ਕਿਆ ਸੁਪਰ ਕੂਲ ਹੈਂ ਹਮ ਆ ਚੁੱਕੀਆਂ ਹਨ। ਕਿਆ ਕੂਲ ਹੈਂ ਹਮ 2005 ਵਿਚ ਆਈ ਸੀ ਜੋ ਇਕ ਕਾਮੇਡੀ ਥ੍ਰੀਲਰ ਸੀ। ਇਹ ਫਿਲਮ ਐਡਲਟ ਕਾਮੇਡੀ ਸੀ। ਇਸ ਤੋਂ ਬਾਅਦ 2012 ਵਿਚ ਇਸਦਾ ਸੀਕਵਲ ਕਿਆ ਸੁਪਰ ਕੂਲ ਹੈਂ ਹਮ ਬਣੀ। ਹੁਣ ਕਿਆ ਸੁਪਰ ਕੂਲ ਹੈਂ ਹਮ-3 ਆਉਣ ਵਾਲੀ ਹੈ। ਸੂਤਰਾਂ ਮੁਤਾਬਕ ਇਸ ਫਿਲਮ ਵਿਚ ਹੁਣ ਰਿਤੇਸ਼ ਦੇਸ਼ਮੁਖ ਦੀ ਥਾਂ ਆਫਤਾਬ ਸ਼ਿਵਦਸਾਨੀ ਦਿਖਾਈ ਦੇਣਗੇ। ਫਿਲਮ ਵਿਚ ਇਰਾਨੀਅਨ ਮਾਡਲ ਮਦਾਨਾ ਵੀ ਨਜ਼ਰ ਆਏਗੀ।
ਟਾਈਮਸ ਸੈਲੇਬੈਕਸ ਦੀ ਸੂਚੀ 'ਚ ਸ਼ਾਹਰੁਖ ਅਤੇ ਦੀਪਿਕਾ ਨੰਬਰ 1
NEXT STORY