ਮੁੰਬਈ - ਟਾਈਮ ਸੈਲੇਬੇਕਸ ਵੈੱਬਸਾਈਟ ਦੇ ਸਰਵੇਖਣ ਵਿਚ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਅਤੇ ਡਿੰਪਲ ਗਰਲ ਦੀਪਿਕਾ ਪਾਦੁਕੋਣ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਟਾਈਮ ਸੈਲੇਬੈਕਸ ਦੇ ਸਰਵੇਖਣ ਦੌਰਾਨ ਸ਼ਾਹਰੁਖ ਖਾਨ ਨੇ ਰਿਤਿਕ ਰੌਸ਼ਨ, ਅਭਿਸ਼ੇਕ ਬੱਚਨ, ਸਲਮਾਨ ਖਾਨ ਅਤੇ ਅਕਸ਼ੈ ਕੁਮਾਰ ਨੂੰ ਟੱਕਰ ਦਿੰਦੇ ਹੋਏ ਪਹਿਲਾ ਸਥਾਨ ਹਾਸਿਲ ਕੀਤਾ ਹੈ।
ਸ਼ਾਹਰੁਖ ਖਾਨ ਨੂੰ ਅਕਤੂਬਰ ਵਿਚ ਕਰਵਾਏ ਗਏ ਸਰਵੇਖਣ 'ਚ 68 ਅੰਕ, ਜਦੋਂਕਿ ਰਿਤਿਕ ਰੌਸ਼ਨ ਨੂੰ 61 ਅੰਕ, ਅਭਿਸ਼ੇਕ ਬੱਚਨ ਨੂੰ 44.5 ਅੰਕ, ਸਲਮਾਨ ਖਾਨ ਨੂੰ 36 ਅੰਕ ਅਤੇ ਅਕਸ਼ੈ ਕੁਮਾਰ ਨੂੰ 35.3 ਅੰਕ ਮਿਲੇ ਸਨ। ਭਿਨੇਤਰੀਆਂ 'ਚ ਦੀਪਿਕਾ ਪਾਦੁਕੋਣ ਪਹਿਲੇ ਨੰਬਰ 'ਤੇ ਰਹੀ। ਦੀਪਿਕਾ ਨੂੰ ਇਸ ਸਰਵੇਖਣ ਵਿਚ 65 ਅੰਕ ਮਿਲੇ, ਉਥੇ ਹੀ ਕੈਟਰੀਨਾ ਕੈਫ 60 ਅੰਕਾਂ ਨਾਲ ਦੂਜੇ ਨੰਬਰ 'ਤੇ ਰਹੀ। ਸ਼ਰਧਾ ਕਪੂਰ 32 ਅੰਕਾਂ ਨਾਲ ਤੀਜੇ, ਕਰੀਨਾ ਕਪੂਰ 30 ਅੰਕਾਂ ਨਾਲ ਚੌਥੇ ਅਤੇ ਪ੍ਰਿਅੰਕਾ ਚੋਪੜਾ 29 ਅੰਕਾਂ ਨਾਲ ਪੰਜਵੇਂ ਨੰਬਰ 'ਤੇ ਰਹੀ।
ਕਨਿਕਾ ਕਪੂਰ ਹੋਈ ਦਰਸ਼ਕਾਂ ਦੇ ਰੂ-ਬਰੂ
NEXT STORY