ਮੁੰਬਈ- ਬਾਲੀਵੁੱਡ 'ਚ ਆਪਣੇ ਦਮਦਾਰ ਅਭਿਨੈ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾਉਣ ਵਾਲੇ ਅਭਿਨੇਤਾ ਧਰਮਿੰਦਰ ਨੂੰ ਆਪਣੇ ਸਿਨੇ ਕੈਰੀਅਰ ਦੇ ਸ਼ੁਰੂਆਤੀ ਦੌਰ 'ਚ ਉਹ ਦਿਨ ਵੀ ਦੇਖਣਾ ਪਿਆ ਸੀ ਜਦੋਂ ਨਿਰਮਾਤਾ-ਨਿਰਦੇਸ਼ਕ ਉਨ੍ਹਾਂ ਨੂੰ ਇਹ ਕਹਿੰਦੇ ਸਨ ਕਿ ਤੁਸੀਂ ਇਕ ਬਤੌਰ ਅਭਿਨੇਤਾ ਫਿਲਮ ਇੰਡਸਟਰੀ ਲਈ ਸਹੀ ਨਹੀਂ ਹੋ ਅਤੇ ਤੁਹਾਨੂੰ ਆਪਣੇ ਪਿੰਡ ਵਾਪਸ ਚਲੇ ਜਾਣਾ ਚਾਹੀਦਾ। 8 ਦਸੰਬਰ 1935 ਨੂੰ ਪੰਜਾਬ ਦੇ ਫਗਵਾੜਾ 'ਚ ਜੰਮੇ ਧਰਮਿੰਦਰ ਦੀ ਦਿਲਚਸਪੀ ਬਚਪਨ ਦੇ ਦਿਨਾਂ ਤੋਂ ਹੀ ਫਿਲਮਾਂ ਵੱਲ ਸੀ ਅਤੇ ਉਹ ਅਭਿਨੇਤਾ ਬਣਨਾ ਚਾਹੁੰਦੇ ਸਨ। ਫਿਲਮਾਂ ਵੱਲ ਉਨ੍ਹਾਂ ਦੀ ਦੀਵਾਨਗੀ ਦਾ ਅੰਦਾਜ਼ਾ ਇਸ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਫਿਲਮ ਦੇਖਣ ਲਈ ਉਹ ਕਈ ਮੀਲ ਪੈਦਲ ਚੱਲ ਕੇ ਸ਼ਹਿਰ ਜਾਂਦੇ ਸਨ। ਫਿਲਮ ਅਭਿਨੇਤਰੀ ਸੁਰਈਆ ਦੇ ਉਹ ਇਸ ਤਰ੍ਹਾਂ ਦੀਵਾਨੇ ਸਨ ਕਿ ਉਨ੍ਹਾਂ ਨੇ ਸਾਲ 1949 'ਚ ਰਿਲੀਜ਼ ਫਿਲਮ 'ਦਿਲਲਗੀ' 40 ਵਾਰੀ ਦੇਖੀ ਸੀ। ਸਾਲ 1958 'ਚ ਫਿਲਮ ਇੰਡਸਟਰੀ ਦੀ ਮਸ਼ਹੂਰ ਪੱਤਰਿਕਾ ਫਿਲਮ ਫੇਅਰ ਦਾ ਇਕ ਵਿਗਿਆਪਨ ਕੱਢਿਆ, ਜਿਸ 'ਚ ਨਵੇਂ ਚਿਹਰਿਆਂ ਨੂੰ ਬਤੌਰ ਅਭਿਨੇਤਾ ਵਜੋਂ ਕੰਮ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ। ਧਰਮਿੰਦਰ ਇਸ ਵਿਗਿਆਪਨ ਨੂੰ ਦੇਖ ਕੇ ਕਾਫੀ ਖੁਸ਼ ਹੋਏ ਅਤੇ ਅਮਰੀਕਾ ਟਿਊਬਵੈਲ 'ਚ ਆਪਣੀ ਨੌਕਰੀ ਨੂੰ ਛੱਡ ਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਮਾਇਆ ਨਗਰੀ ਮੁੰਬਈ 'ਚ ਆ ਗਏ ਸਨ।
ਮੁੰਬਈ ਆਉਣ ਤੋਂ ਬਾਅਦ ਧਰਮਿੰਦਰ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਫਿਲਮ ਇੰਡਸਟਰੀ 'ਚ ਬਤੌਰ ਅਭਿਨੇਤਾ ਵਜੋਂ ਕੰਮ ਪਾਉਣ ਲਈ ਕਈ ਸਟੂਡੀਓ 'ਚ ਭਟਕਦੇ ਰਹੇ। ਉਹ ਜਿੱਥੇ ਵੀ ਜਾਂਦੇ ਸਨ ਉਨ੍ਹਾਂ ਨੂੰ ਖਰੀਆਂ-ਖੋਟੀਆਂ ਸੁਣਨੀਆਂ ਪੈਂਦੀਆਂ ਸਨ। ਧਰਮਿੰਦਰ ਕਿਉਂਕਿ ਵਿਆਹੁਤਾ ਸਨ ਅਤੇ ਕੁਝ ਨਿਰਮਾਤਾ ਉਨ੍ਹਾਂ ਨੂੰ ਇਹ ਕਹਿੰਦੇ ਕਿ ਇਥੇ ਤੁਹਾਨੂੰ ਕੰਮ ਨਹੀਂ ਮਿਲੇਗਾ। ਕੁਝ ਲੋਕ ਉਨ੍ਹਾਂ ਨੂੰ ਇਥੇ ਕਹਿੰਦੇ ਸਨ ਕਿ ਤੁਹਾਨੂੰ ਆਪਣੇ ਪਿੰਡ ਵਾਪਸ ਚਲੇ ਜਾਣਾ ਚਾਹੀਦਾ ਹੈ ਅਤੇ ਉਥੇ ਜਾ ਕੇ ਫੁੱਟਬਾਲ ਖੇਡਣਾ ਚਾਹੀਦਾ ਹੈ ਪਰ ਧਰਮਿੰਦਰ ਉਨ੍ਹਾਂ ਦੀਆਂ ਗੱਲਾਂ ਨੂੰ ਅਣਸੁਣਿਆ ਕਰਕੇ ਸੰਘਰਸ਼ ਕਰਦੇ ਰਹੇ ਸਨ।
ਧਰਮਿੰਦਰ ਨੂੰ ਬਤੌਰ ਅਭਿਨੇਤਾ ਦੇ ਤੌਰ 'ਤੇ ਆਪਣੀ ਪਛਾਣ ਲਈ ਨਿਰਮਾਤਾ-ਨਿਰਦੇਸ਼ਕ ਅਰਜੁਨ ਹਿੰਗੋਰਾਣੀ ਵਲੋਂ ਫਿਲਮ 'ਦਿਲ ਭੀ ਤੇਰਾ ਹਮ ਭੀ ਤੇਰੇ' 'ਚ ਕੰਮ ਕਰਨ ਦਾ ਮੌਕਾ ਦਿੱਤਾ ਗਿਆ ਪਰ ਇਹ ਫਿਲਮ ਉਨ੍ਹਾਂ ਦੀ ਅਸਫਲ ਸਾਬਤ ਹੋਈ ਸੀ। ਇਸ ਫਿਲਮ ਦੀ ਅਸਫਲਤਾ ਤੋਂ ਬਾਅਦ ਧਰਮਿੰਦਰ ਨੇ ਮਾਲਾ ਸਿਨਹਾ ਨਾਲ 'ਅਨਪੜ', 'ਪੂਜਾ ਕੇ ਫੂਲ', 'ਨੂਤਨ ਕੇ ਬਾਅਦ ਬੰਦਿਨੀ' ਅਤੇ ਮੀਨਾ ਕੁਮਾਰੀ' ਨਾਲ 'ਕਾਜੋਲ' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ। ਇੰਨਾ ਫਿਲਮਾਂ ਨੂੰ ਦਰਸ਼ਕਾਂ ਨੇ ਪਸੰਦ ਤਾਂ ਪਰ ਕਾਮਯਾਬੀ ਦਾ ਸਿਹਰਾ ਧਰਮਿੰਦਰ ਦੀ ਬਜਾਏ ਫਿਲਮ ਦੀਆਂ ਅਭਿਨੇਤਰੀਆਂ ਨੂੰ ਮਿਲਿਆ। ਸਾਲ 1966 'ਚ ਰਿਲੀਜ਼ ਫਿਲਮ 'ਫੂਲ ਔਰ ਪੱਥਰ' ਦੀ ਸਫਲਤਾ ਤੋਂ ਬਾਅਦ ਬਤੌਰ ਅਭਿਨੇਤਾ ਦੇ ਤੌਰ 'ਤੇ ਆਪਣੀ ਪਛਾਣ ਬਣਾਉਣ 'ਚ ਕਾਮਯਾਬ ਰਹੇ ਸਨ। ਧਰਮਿੰਦਰ ਨੂੰ ਮੁੱਢਲੀ ਸਫਲਤਾ ਹਾਸਲ ਕਰਵਾਉਣ ਲਈ ਨਿਰਮਾਤਾ-ਨਿਰਦੇਸ਼ਕ ਰਿਸ਼ੀਕੇਸ਼ ਮੁਖਰਜੀ ਦੀਆਂ ਫਿਲਮਾਂ ਦਾ ਅਹਿਮ ਯੋਗਦਾਨ ਰਿਹਾ ਹੈ। 'ਫੂਲ ਔਰ ਪੱਥਰ' ਦੀ ਸਫਲਤਾ ਤੋਂ ਬਾਅਦ ਧਰਮਿੰਦਰ ਦਾ ਅਕਸ ਹੀ-ਮੈਨ ਦੇ ਤੌਰ 'ਤੇ ਬਣਿਆ।
ਫਿਲਮ ਇੰਡਸਟਰੀ ਦੇ ਸਿਲਵਰ ਸਕ੍ਰੀਨ 'ਤੇ ਧਰਮਿੰਦਰ ਦੀ ਜੋੜੀ ਹੇਮਾ ਮਾਲਿਨੀ ਨਾਲ ਖੂਬ ਪਸੰਦ ਕੀਤੀ ਗਈ। ਇਹ ਜੋੜੀ ਸਭ ਤੋਂ ਪਹਿਲਾਂ ਫਿਲਮ 'ਸ਼ਰਾਫਤ' ਨਾਲ ਚਰਚਾ 'ਚ ਆਈ। ਸਾਲ 1975 'ਚ ਰਿਲੀਜ਼ ਫਿਲਮ 'ਸ਼ੋਲ' 'ਚ ਧਰਮਿੰਦਰ ਨੇ ਵੀਰ ਅਤੇ ਹੇਮਾਮਾਲਿਨੀ ਨੇ ਬਸੰਤੀ ਦੀ ਭੂਮਿਕਾ ਅਦਾ ਕੀਤੀ ਸੀ। ਹੇਮਾ ਅਤੇ ਧਰਮਿੰਦਰ ਦੀ ਜੋੜੀ ਦਰਸ਼ਕਾਂ ਨੂੰ ਇੰਨੀ ਪਸੰਦ ਆਈ ਕਿ ਫਿਲਮ ਇੰਡਸਟਰੀ 'ਚ 'ਡ੍ਰੀਮਗਰਲ' ਦੇ ਨਾਂ ਨਾਲ ਮਸ਼ਹੂਰ ਹੇਮਾਮਾਲਿਨੀ ਉਨ੍ਹਾਂ ਦੀ ਰੀਅਲ ਲਾਈਫ ਦੀ 'ਡ੍ਰੀਮਗਰਲ' ਬਣ ਗਈ। ਫਿਲਮ 'ਸ਼ੋਲੇ' 'ਚ ਧਰਮਿੰਦਰ ਵਲੋਂ ਸ਼ਰਾਬ ਦੇ ਨਸ਼ੇ 'ਚ ਬੋਲਿਆ ਗਿਆ ਡਾਇਲਾਗ 'ਟੰਕੀ ਪਰ ਚੜ ਕਰ ਕੂਦ ਜਾਊਂਗਾ' ਅੱਜ ਵੀ ਸਿਨੇਮਾ ਪ੍ਰੇਮੀਆਂ ਦੀ ਜ਼ੁਬਾਨ 'ਤੇ ਚੜਿਆ ਹੋਇਆ ਹੈ।
ਧਰਮਿੰਦਰ ਨੇ ਆਪਣੇ ਫਿਲਮੀ ਕੈਰੀਅਰ ਦੌਰਾਨ ਬਾਲੀਵੁੱਡ ਨੂੰ ਕਈ ਸਫਲ ਫਿਲਮਾਂ ਦਿੱਤੀਆਂ ਹਨ। ਇਨ੍ਹਾਂ 'ਚੋਂ 'ਅਨਪੜ', 'ਫੂਲ ਔਰ ਪੂਜਾ', 'ਬਹਾਰੇ ਫਿਰ ਵੀ ਆਏਂਗੀ', 'ਆਏ ਮਿਲਣ ਕੀ ਬੇਲਾ', 'ਸ਼ੋਲੇ', 'ਫੂਲ ਔਰ ਪੱਥਰ', 'ਹਕੀਕਤ', 'ਡ੍ਰੀਮਗਰਲ', 'ਸਮਾਧੀ', 'ਗਜ਼ਬ', 'ਜੀਓਂ ਸ਼ਾਨ ਸੇ' ਆਦਿ ਹਨ। ਬਾਲੀਵੁੱਡ 'ਚ ਅਭਿਨੇਤਾ ਦੇ ਤੌਰ 'ਤੇ ਪਛਾਣ ਬਣਾਉਣ ਤੋਂ ਬਾਅਦ ਧਰਮਿੰਦਰ ਨੇ ਕਈ ਫਿਲਮਾਂ ਨੂੰ ਵੀ ਪ੍ਰੋਡਿਊਸ ਕੀਤਾ ਹੈ
'ਕਿਆ ਸੁਪਰ ਕੂਲ ਹੈਂ ਹਮ-3' ਦੀ ਅਨਾਊਂਸਮੈਂਟ
NEXT STORY