ਮੁੰਬਈ- ਹਾਲ ਹੀ 'ਚ ਮਸ਼ਹੂਰ ਫੈਸ਼ਨ ਡਿਜ਼ਾਈਨਰ ਵਿਕਰਮ ਫਡਨੀਸ ਦੇ ਨਵੇਂ ਮਲਟੀ ਡਿਜ਼ਾਈਨਰ ਸਟੋਰ ਦੀ ਲਾਂਚਿੰਗ ਹੋਈ। ਇਸ ਮੌਕੇ ਬਾਲੀਵੁੱਡ ਦੀਆਂ ਮੰਨੀਆਂ-ਪ੍ਰਮੰਨੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਉਥੇ ਫੈਸ਼ਨ ਦੇ ਇਸ ਮੇਲੇ 'ਚ ਪ੍ਰਿਅੰਕਾ ਚੋਪੜਾ ਵੀ ਪਹੁੰਚੀ ਪਰ ਜਿਵੇਂ ਹੀ ਉਸ ਨੇ ਆਪਣੀ ਕਾਰ ਦੇ ਬਾਹਰ ਪੈਰ ਰੱਖਿਆ ਤਾਂ ਉਸ ਦੀ ਡਰੈੱਸ ਨੇ ਧੋਖਾ ਦੇ ਦਿੱਤਾ।
ਅਸਲ 'ਚ ਉਸ ਦੇ ਟੌਪ ਦੀ ਹੁੱਕ ਖੁੱਲ੍ਹ ਗਈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਪ੍ਰਿਅੰਕਾ ਨੂੰ ਜਿਵੇਂ ਹੀ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਸ ਦੀ ਡਰੈੱਸ ਖੁੱਲ੍ਹ ਗਈ ਹੈ ਤਾਂ ਉਸ ਨੇ ਤੁਰੰਤ ਆਪਣੀ ਮਹਿਲਾ ਗਾਰਡ ਨੂੰ ਨੇੜੇ ਬੁਲਾਇਆ ਤੇ ਹੁੱਕ ਬੰਦ ਕਰਨ ਲਈ ਕਿਹਾ ਪਰ ਇਸ ਘਟਨਾ ਤੋਂ ਬਾਅਦ ਉਹ ਸਹਿਮੀ ਨਹੀਂ, ਸਗੋਂ ਆਪਣੇ ਪ੍ਰਸ਼ੰਸਕਾਂ ਨਾਲ ਸੈਲਫੀ ਵੀ ਕਰਵਾਈ। ਇਸ ਖਾਸ ਮੌਕੇ 'ਤੇ ਬਾਲੀਵੁੱਡ ਐਕਟਰ ਆਯੂਸ਼ਮਾਨ ਖੁਰਾਣਾ, ਹੁਮਾ ਕੁਰੈਸ਼ੀ, ਸੋਨਾਕਸ਼ੀ ਸਿਨ੍ਹਾ ਸਣੇ ਕਈ ਸਿਤਾਰੇ ਮੌਜੂਦ ਸਨ।
ਹੌਟ ਦ੍ਰਿਸ਼ ਕਰਨ 'ਚ ਅਕਸ਼ੇ ਨੂੰ ਪ੍ਰਹੇਜ਼ ਨਹੀਂ
NEXT STORY