ਪਟਿਆਲਾ, (ਰਾਜੇਸ਼)-ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਦੀ ਵਿਧਾਇਕ ਪ੍ਰਨੀਤ ਕੌਰ ਨੇ ਕਿਹਾ ਕਿ ਸੂਬੇ ਦੀ ਬਾਦਲ ਸਰਕਾਰ ਨੇ ਆਪਣੇ 8 ਸਾਲਾਂ ਦੇ ਕਾਰਜਕਾਲ ਵਿਚ ਪੰਜਾਬ ਦੇ ਲੋਕਾਂ ਨੂੰ ਲੁੱਟਣ ਤੋਂ ਸਿਵਾਏ ਕੁੱਝ ਨਹੀਂ ਕੀਤਾ। ਇਹੀ ਕਾਰਨ ਹੈ ਕਿ ਅੱਜ ਚਾਰੇ ਪਾਸੋਂ ਹਾਹਾਕਾਰ ਮਚੀ ਹੋਈ ਹੈ ਅਤੇ ਪੰਜਾਬ ਦਾ ਹਰ ਵਿਅਕਤੀ ਤੇ ਵਰਗ ਇਸ ਸਰਕਾਰ ਤੋਂ ਬੇਹੱਦ ਦੁਖੀ ਹੈ। ਪ੍ਰਨੀਤ ਕੌਰ ਇਥੇ ਜ਼ਿਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਪ੍ਰੇਮ ਕਿਸ਼ਨ ਪੂਰੀ ਦੀ ਅਗਵਾਈ ਹੇਠ ਹੋਈ ਕਾਂਗਰਸ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਮੀਟਿੰਗ ਵਿਚ ਕਾਂਗਰਸ ਦੇ ਸੀਨੀਅਰ ਆਗੂਆਂ, ਵਿਧਾਇਕਾਂ ਅਤੇ ਜ਼ਿਲਾ ਸ਼ਹਿਰੀ ਦੇ ਆਬਜ਼ਰਵਰ ਦਵਿੰਦਰ ਪਾਲ ਢੀਂਗਰਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਨੀਤ ਕੌਰ ਨੇ ਬੋਲਦਿਆਂ ਕਿਹਾ ਕਿ ਪੰਜਾਬ ਵਿਚ ਕੁਰੱਪਸ਼ਨ, ਨਸ਼ੇ ਦੇ ਕਾਰੋਬਾਰ, ਬਿਜਲੀ ਦੇ ਵੱਧ ਰੇਟ, ਵਾਧੂ ਟੈਕਸਾਂ, ਰੇਤ-ਬੱਜਰੀ ਅਤੇ ਕੇਬਲ ਤੇ ਹਾਕਮ ਸਰਕਾਰ ਦਾ ਕਬਜ਼ਾ ਅਤੇ ਸਰਕਾਰੀ ਮੁਲਾਜ਼ਮਾਂ ਦੀਆਂ ਪੈਂਡਿੰਗ ਮੰਗਾਂ ਦੇ ਨਾਲ ਪੰਜਾਬ ਦਾ ਹਰ ਵਰਗ ਅਤੇ ਆਮ ਆਦਮੀ ਮੌਜੂਦਾ ਅਕਾਲੀ-ਭਾਜਪਾ ਸਰਕਾਰ ਤੋਂ ਦੁਖੀ ਹੈ। ਇਸਦੇ ਨਾਲ ਹੀ ਕੇਂਦਰ ਵਿਚਲੀ ਮੋਦੀ ਦੀ ਭਾਜਪਾ ਸਰਕਾਰ ਨੇ ਪਿਛਲੀਆਂ ਚੋਣਾਂ ਦੌਰਾਨ ਆਪਣੇ ਕੀਤੇ ਹੋਏ ਵਾਅਦਿਆਂ ਅਤੇ ਚੋਣ ਮਨੋਰਥ ਪੱਤਰ ਤੋਂ ਸਿੱਧੇ ਤੌਰ 'ਤੇ ਯੂ-ਟਰਨ ਲੈ ਲਿਆ ਹੈ ਅਤੇ ਹਰ ਗੱਲ ਦਾ ਗੋਲ-ਮੋਲ ਜਵਾਬ ਦੇ ਕੇ ਭਾਰਤ ਦੀ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਜੋ ਕਿ ਬਹੁਤ ਹੀ ਨਿੰਦਾਯੋਗ ਗੱਲ ਹੈ। ਇਸ ਮੌਕੇ ਸ਼੍ਰੀ ਢੀਂਗਰਾ ਨੇ ਕਿਹਾ ਕਿ 2017 ਵਿਚ ਕਾਂਗਰਸ ਦੀ ਸਰਕਾਰ ਬਣਨੀ ਯਕੀਨੀ ਇਸ ਲਈ ਸਾਰੇ ਕਾਂਗਰਸੀਆਂ ਨੂੰ ਅੱਜ ਤੋਂ ਲਾਮਬੰਦ ਅਤੇ ਇਕਜੁਟ ਹੋ ਕੇ ਮੌਜੂਦਾ ਸਰਕਾਰ ਖਿਲਾਫ ਲੜਾਈ ਲੜਨੀ ਪੈਣੀ ਹੈ ਅਤੇ ਇਸ ਸਰਕਾਰ ਨੂੰ ਜੜ੍ਹੋਂ ਉਖਾੜਨਾ ਪੈਣਾ ਹੈ। ਇਸ ਮੌਕੇ ਸਾਬਕਾ ਚੇਅਰਮੈਨ ਕੇ. ਕੇ. ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਦੇ ਸਮੁੱਚੇ ਕਾਰੋਬਾਰ ਚੌਪਟ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਤਿਹਾਸ ਵਿਚ ਬਾਦਲ ਸਰਕਾਰ ਨੂੰ ਟੈਕਸ ਸਰਕਾਰ ਦੇ ਨਾਂ ਨਾਲ ਜਾਣਿਆ ਜਾਵੇਗਾ।
ਆਸ਼ੂਤੋਸ਼ ਮਹਾਰਾਜ ਦਾ ਹੋਵੇ ਡੀ. ਐੱਨ. ਏ. ਟੈਸਟ
NEXT STORY