ਸਿੱਪੀ ਗਿੱਲ ਦਾ ਫੇਸਬੁੱਕ ਪੇਜ ਹੈਕ
ਜਲੰਧਰ- ਪੰਜਾਬ ਦੇ ਮਸ਼ਹੂਰ ਗਾਇਕ ਸਿੱਪੀ ਗਿੱਲ ਹਾਲ ਹੀ 'ਚ ਆਪਣੀ ਨਵੀਂ ਐਲਬਮ '10 ਮਿੰਟ' ਕਾਰਨ ਵਿਵਾਦਾਂ 'ਚ ਫਸੇ ਰਹੇ ਅਤੇ ਇਸ ਗੀਤ ਲਈ ਉਨ੍ਹਾਂ ਨੇ ਬ੍ਰਾਹਮਣ ਸਮਾਜ ਅਤੇ ਸਿੱਖ ਕੌਮ ਤੋਂ ਮੁਆਫੀ ਵੀ ਮੰਗੀ। ਹੁਣ ਸਿੱਪੀ ਫੇਸਬੁੱਕ ਕਾਰਨ ਮੁੜ ਚਰਚਾ 'ਚ ਆਏ ਹਨ।
ਹਾਲ ਹੀ ਸਿੱਪੀ ਗਿੱਲ ਨੇ ਆਪਣੇ ਫੇਸਬੁੱਕ ਪੇਜ ਦੇ ਹੈਕ ਹੋਣ ਦੀ ਗੱਲ ਆਪਣੇ ਪ੍ਰਸ਼ੰਸ਼ਕਾਂ ਨਾਲ ਸਾਂਝੀ ਕੀਤੀ। ਉਸ ਨੇ ਦੱਸਿਆ, ''ਸਾਡਾ ਫੇਸਬੁੱਕ ਪੇਜ ਹੈਕ ਹੋ ਗਿਆ ਸੀ, ਇਸ ਲਈ ਅਸੀਂ ਸਾਈਬਰ ਕ੍ਰਾਈਮ ਮੋਹਾਲੀ ਰਿਪੋਰਟ ਕੀਤੀ ਹੈ। ਛੇਤੀ ਹੀ ਇਹ ਠੀਕ ਹੋ ਜਾਵੇਗਾ ਫਿਰ ਵੀ ਜੇਕਰ ਕੋਈ ਗਲਤ ਪੋਸਟ ਸਾਡੇ ਪੇਜ 'ਤੇ ਇੰਸਟਾਗ੍ਰਾਮ ਰਾਹੀਂ ਪਾਈ ਜਾਂਦੀ ਹੈ ਤਾਂ ਇਹ ਸਾਡੇ ਵੱਲੋਂ ਨਹੀਂ ਹੋਵੇਗੀ।''
ਆਵਾਜ਼ ਨਹੀਂ ਉਠਾਓਗੇ ਤਾਂ ਜੇਬ ਕਟਵਾਉਂਦੇ ਜਾਓਗੇ
NEXT STORY