ਜਲੰਧਰ- ਦੇਸ਼ ਭਰ 'ਚ ਮਹਿੰਗਾਈ ਘੱਟ ਹੋਣੀ ਸ਼ੁਰੂ ਹੋ ਗਈ ਹੈ ਅਤੇ ਉਸ ਦਾ ਅਸਰ ਤੁਹਾਨੂੰ ਆਪਣੀ ਰਸੋਈ ਬਜਟ 'ਤੇ ਨਜ਼ਰ ਆਉਣਾ ਵੀ ਸ਼ੁਰੂ ਹੋ ਗਿਆ ਹੋਣਾ ਹੈ ਪਰ ਜੇਕਰ ਤੁਸੀਂ ਰੋਜ਼ਾਨਾ ਬਾਹਰ ਖਾਣਾ-ਖਾਣ ਦੇ ਆਦਿ ਹੋ ਤਾਂ ਤੁਹਾਡੀ ਜੇਬ 'ਚੋਂ ਪੈਸੇ ਖਰਚ ਹੋਣਾ ਲਾਜ਼ਮੀ ਹੈ। ਖਾਣੇ ਦੇ ਨਿਰਮਾਣ 'ਚ ਵਰਤੋਂ ਹੋਣ ਵਾਲੀਆਂ ਚੀਜ਼ਾਂ ਜਿਵੇਂ ਕਿ ਆਲੂ, ਗੋਭੀ, ਗਾਜਰ, ਰਿਫਾਇੰਡ, ਬੇਸਣ ਅਤੇ ਬਾਸਮਤੀ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਘੱਟ ਹੋਈਆਂ ਹਨ ਪਰ ਆਮ ਰੇਹੜੀ ਵਾਲਿਆਂ ਤੋਂ ਲੈ ਕੇ ਰੈਸਟੋਰੈਂਟ ਤੱਕ ਕਿਸੇ ਨੇ ਵੀ ਕੀਮਤਾਂ ਨੂੰ ਘੱਟ ਕਰਕੇ ਆਮ ਜਨਤਾ ਨੂੰ ਰਾਹਤ ਦੇਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਹੈ। ਤੁਸੀਂ ਇੰਨਾ ਤਾਂ ਜਾਣਦੇ ਹੋ ਹੋਵੋਗੇ ਕਿ ਘਰਾਂ 'ਚ ਵਰਤੋਂ ਕੀਤਾ ਜਾਣ ਵਾਲਾ ਐੱਲ. ਪੀ. ਜੀ. ਦਾ 19 ਕਿਲੋਗ੍ਰਾਮ ਦਾ ਸਿਲੰਡਰ 2200 ਰੁਪਏ ਤੋਂ ਘੱਟ ਹੋ ਕੇ 1400 ਰੁਪਏ ਤੱਕ ਪਹੁੰਚ ਚੁੱਕਿਆ ਹੈ ਜਦਕਿ ਬਾਸਮਤੀ ਦੀ ਕੀਮਤ 100 ਤੋਂ 70 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਬੇਸਣ 10 ਰੁਪਏ ਕਿਲੋ ਸਸਤਾ ਹੋ ਗਿਆ ਹੈ। 50 ਤੋਂ 60 ਰੁਪਏ ਕਿਲੋ ਮਿਲਣ ਵਾਲੀ ਗੋਭੀ 20 ਰੁਪਏ 'ਚ ਕਿਲੋ ਹੋ ਗਈ ਹੈ ਜਦਕਿ 40 ਰੁਪਏ ਕਿਲੋ ਵਾਲਾ ਆਲੂ 10 ਰੁਪਏ ਕਿਲੋ 'ਤੇ ਆ ਗਿਆ ਹੈ। ਗਾਜਰ ਦੀ ਕੀਮਤ 60 ਤੋਂ ਘੱਟ ਹੋ ਕੇ 20 ਰੁਪਏ ਕਿਲੋ, ਹੁਣ ਮਟਰ 80 ਰੁਪਏ ਕਿਲੋ ਤੋਂ 30 ਰੁਪਏ 'ਚ ਵਿਕ ਰਹੇ ਹਨ। ਰਿਫਾਇੰਡ ਤੇਲ ਦੀਆਂ ਕੀਮਤਾਂ 'ਚ 10 ਰੁਪਏ ਪ੍ਰਤੀ ਲੀਟਰ ਦੀ ਕਮੀ ਹੋਈ ਹੈ। ਕੀਮਤਾਂ 'ਚ ਇੰਨੀ ਗਿਰਾਵਟ ਆਉਣ ਤੋਂ ਬਾਅਦ ਵੀ ਰੇਹੜੀਆਂ, ਰੈਸਟੋਰੈਂਟ ਵਾਲੇ ਮਹਿੰਗਾਈ ਦਾ ਹਵਾਲਾ ਦੇ ਕੇ ਕੀਮਤਾਂ ਨੂੰ ਵਧਾ ਰਹੇ ਹਨ। ਫਾਸਟ ਫੂਡ ਵੇਚਣ ਵਾਲੇ ਬਰਗਰ ਦੀ ਕੀਮਤ 20 ਤੋਂ 5, ਨਿਊਡਲਸ ਅਤੇ ਮਨਚੂਰੀਅਨ ਦੀ 50 ਤੋਂ 60 ਪ੍ਰਤੀ ਪਲੇਟ ਕਰ ਦਿੱਤੀ ਗਈ ਸੀ। ਰੈਸਟੋਰੈਂਟ ਵਾਲੇ ਵੀ ਇੰਝ ਹੀ ਵੱਧਦੀ ਮਹਿੰਗਾਈ ਦਾ ਹਵਾਲਾ ਦੇ ਕੇ ਕੀਮਤਾਂ 'ਚ ਵਾਧਾ ਕਰ ਰਹੇ ਹਨ। ਆਖਿਰ 'ਚ ਸਵਾਲ ਇਹ ਉੱਠਦਾ ਹੈ ਕਿ ਘਰਾਂ 'ਚ ਵਰਤੋਂ ਕੀਤੀਆਂ ਜਾਣ ਵਾਲੀਆਂ ਆਮ ਚੀਜ਼ਾਂ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ ਤਾਂ ਰੇਹੜੀਆਂ ਅਤੇ ਰੈਸਟੋਰੈਂਟ ਵਾਲੇ ਆਪਣੀਆਂ ਕੀਮਤਾਂ 'ਚ ਕਮੀ ਕਿਉਂ ਨਹੀਂ ਕਰ ਰਹੇ ਹਨ।
ਅਪਰਾਧਾਂ ਦੀ ਲੱਗੀ ਝੜੀ ਆ ਪਰ ਖਾਕੀ ਵਾਲਿਆਂ ਨੂੰ ਨੀਂਦ ਚੜ੍ਹੀ ਆ (ਦੇਖੋ ਤਸਵੀਰਾਂ)
NEXT STORY