ਜਲੰਧਰ : ਜਲੰਧਰ ਅੰਮ੍ਰਿਤਸਰ ਰਾਸ਼ਟਰੀ ਰਾਜ ਮਾਰਗ 'ਤੇ ਸੁਭਾਨਪੁਰ ਨੇੜੇ ਪੈਂਦੇ ਪਿੰਡ ਡੋਗਰਾ ਵਾਲਾ 'ਚ ਲਾਹੌਰ ਤੋਂ ਦਿੱਲੀ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਥੇ ਰਾਹਤ ਦੀ ਗੱਲ ਤਾਂ ਇਹ ਰਹੀ ਕਿ ਇਸ ਹਾਦਸੇ ਵਿਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਮਿਲੀ ਜਾਣਕਾਰੀ ਮੁਤਾਬਕ ਪਿੰਡ ਦੇ ਨੇੜੇ ਐਸਕਾਰਟ ਕਰ ਰਹੀ ਗੱਡੀ ਦੇ ਅੱਗੇ ਅਚਾਨਕ ਗੱਡੀ ਆ ਗਈ ਜਿਸ ਨਾਲ ਐਸਕਾਰਟ ਨੇ ਬ੍ਰੇਕ ਲਗਾਈ ਪਰ ਬਸ ਉਸ ਦੇ ਪਿੱਛੇ ਆ ਕੇ ਵੱਜ ਗਈ ਅਤੇ ਉਸ ਦੇ ਪਿੱਛੇ ਆ ਰਹੀ ਐਸਕਾਰਟ ਤੋਂ ਬ੍ਰੇਕ ਨਹੀਂ ਲੱਗੀ ਜਿਸ ਕਾਰਨ ਉਸ ਦੀ ਬੱਸ ਨਾਲ ਟੱਕਰ ਹੋ ਗਈ।
ਟੱਕਰ ਹੋਣ ਕਾਰਨ ਪਿੱਛੇ ਵਾਲੀ ਗੱਡੀ 'ਚ ਬੈਠੇ ਕੁੱਝ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ। ਬੱਸ ਵਿਚ ਬੈਠੇ ਕਿਸੇ ਵੀ ਯਾਤਰੀ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਘਟਨਾ ਤੋਂ ਬਾਅਦ ਬਸ ਨੂੰ ਮੌਕੇ ਤੋਂ ਰਵਾਨਾ ਕਰ ਦਿੱਤੀ ਗਿਆ ਪਰ ਅੱਗੇ ਜਾ ਕੇ ਬਸ ਖਰਾਬ ਹੋਣ ਦੀ ਵੀ ਸੂਚਨਾ ਮਿਲੀ ਹੈ। ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਸਨ।
ਸ੍ਰੀ ਦਰਬਾਰ ਸਾਹਿਬ ਕੋਲ 15 ਹੋਟਲ ਸੀਲ ਹੋਣਗੇ
NEXT STORY