ਬਟਾਲਾ (ਸੈਂਡੀ)-ਥਾਣਾ ਘੁੰਮਾਣ ਦੀ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ 'ਤੇ 17 ਲੱਖ ਦੀ ਠੱਗੀ ਮਾਰਨ ਵਾਲੀਆਂ 2 ਔਰਤਾਂ ਸਮੇਤ 1 ਵਿਅਕਤੀ 'ਤੇ 420 ਦਾ ਕੇਸ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਘੁੰਮਾਣ ਦੇ ਐਸ.ਐਚ.ਓ.ਹਰ ਕ੍ਰਿਸ਼ਨ ਨੇ ਦੱਸਿਆ ਕਿ ਮੰਗਾ ਰਾਮ ਪੁੱਤਰ ਹਜ਼ਾਰਾ ਸਿੰਘ ਵਾਸੀ ਬੋਜਾ ਨੇ ਐਸ.ਐਸ.ਪੀ. ਦਫ਼ਤਰ ਰਿਪੋਰਟ ਦਰਜ ਕਰਵਾਈ ਸੀ ਕਿ ਮੈਂ ਆਪਣੇ ਲੜਕੇ ਮੰਗੇ ਨੂੰ ਇਟਲੀ ਭੇਜਣ ਵਾਸਤੇ ਹਰਜੀਤ ਸਿੰਘ, ਹਰਮੀਤ ਕੌਰ ਅਤੇ ਪਰਮਜੀਤ ਕੌਰ ਵਾਸੀ ਪਿੰਡ ਮਾਂਗਾ (ਕੱਥੂਨੰਗਲ-ਅੰਮ੍ਰਿਤਸਰ) ਨੂੰ 17 ਲੱਖ ਰੁਪਏ ਦਿੱਤੇ ਸਨ।
ਉਨ੍ਹਾਂ ਨੇ ਦੱਸਿਆ ਕਿ ਨਾ ਤਾਂ ਉਕਤ ਵਿਅਕਤੀਆ ਨੇ ਮੇਰੇ ਪੈਸੇ ਵਾਪਸ ਕੀਤੇ ਨਾ ਹੀ ਮੇਰੇ ਲੜਕੇ ਨੂੰ ਇਟਲੀ ਭੇਜਿਆ। ਐਸ.ਐਚ.ਓ ਨੇ ਦੱਸਿਆ ਕਿ ਅਸ ਸਾਰੀ ਛਾਣਬੀਣ ਕਰਨ ਤੋਂ ਬਾਅਦ ਉਕਤ ਵਿਅਕਤੀਆਂ ਖਿਲਾਫ਼ ਧਾਰਾ 420 ਤਹਿਤ ਮੁਕੱਦਮਾ ਦਰਜ ਕਰ ਦਿੱਤਾ ਅਤੇ ਉਨ੍ਹਾਂ ਨੂੰ ਫੜਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਧਮਕਾਉਣ ਦੇ ਦੋਸ਼ 'ਚ ਗੋਪਾਲ ਕਾਂਡਾ ਇਕ ਵਾਰ ਫਿਰ ਸੁਰਖੀਆਂ 'ਚ
NEXT STORY