ਚੰਡੀਗੜ੍ਹ : ਹਰਿਆਣਾ ਦੇ ਸਾਬਕਾ ਗ੍ਰਹਿ ਰਾਜ ਮੰਤਰੀ ਗੋਪਾਲ ਕਾਂਡਾ ਅਤੇ ਉਨ੍ਹਾਂ ਦੇ ਭਰਾ ਗੋਬਿੰਦ ਕਾਂਡਾ ਸਮੇਤ ਕੁਝ ਹੋਰ ਵਿਅਕਤੀਆਂ ਖਿਲਾਫ ਇਕ ਬਿਲਡਰ ਨੇ ਧਮਕੀ ਦੇਣ ਦਾ ਦੋਸ਼ ਲਗਾਉਂਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ 'ਚ ਬਿਲਡਰ ਨੇ ਕਾਂਡਾ ਭਰਾਵਾਂ ਤੋਂ ਜਾਨ ਦਾ ਖਤਰਾ ਦੱਸਦਿਆਂ ਸੁਰੱਖਿਆ ਦਾ ਮੰਗ ਕੀਤੀ ਹੈ। ਇਸ ਪਟੀਸ਼ਨ 'ਤੇ ਕਾਂਡਾ ਭਰਾਵਾਂ ਨੇ ਜਵਾਬ ਦੇਣ ਲਈ ਸਮਾਂ ਮੰਗਿਆ ਹੈ। ਬਿਲਡਰ ਸੁਖਵਿੰਦਰ ਸਿੰਘ ਦਾ ਦੋਸ਼ ਹੈ ਕਿ ਕਾਂਡਾ ਭਰਾਵਾਂ ਨੇ ਉਸ ਨੂੰ ਹਸਪਤਾਲ ਨਿਰਮਾਣ ਦਾ ਠੇਕਾ ਦਿੱਤਾ ਸੀ ਅਤੇ ਰਕਮ ਬਾਅਦ 'ਚ ਦੇਣ ਦੀ ਗੱਲ ਹੋਈ ਸੀ।
ਉਸ ਨੇ ਦੱਸਿਆ ਕਿ ਇਸ ਪ੍ਰੋਜੈਕਟ 'ਤੇ ਉਸ ਨੇ ਕਾਫੀ ਪੈਸਾ ਲਗਾ ਦਿੱਤਾ ਸੀ। ਇਸੇ ਦੌਰਾਨ ਗੋਪਾਲ ਕਾਂਡਾ ਏਅਰ ਹੋਸਟੈੱਸ ਆਤਮ-ਹੱਤਿਆ ਕੇਸ ਵਿਚ ਫਸ ਗਏ। ਉਨ੍ਹਾਂ ਦੇ ਰਿਹਾਅ ਹੋਣ ਪਿੱਛੋਂ ਸੁਖਵਿੰਦਰ ਸਿੰਘ ਨੇ ਰਕਮ ਮੰਗੀ। ਜਦੋਂ ਰਕਮ ਨਹੀਂ ਮਿਲੀ ਤਾਂ ਉਸ ਨੂੰ ਡੀ.ਸੀ. ਦਫਤਰ ਦੇ ਬਾਹਰ ਧਰਨਾ ਦੇਣਾ ਪਿਆ ਅਤੇ ਭੁੱਖ ਹੜਤਾਲ ਵੀ ਕਰਨੀ ਪਈ। ਉਥੇ ਸੁਲਹ-ਸਫਾਈ ਹੋ ਗਈ ਪਰ ਰਕਮ ਅਜੇ ਤੱਕ ਨਹੀਂ ਮਿਲੀ। ਇਸ ਪਿੱਛੋਂ ਉਹ ਉਸ ਧਮਕਾਉਣ ਲੱਗੇ। ਉਸ ਨੇ ਦੱਸਿਆ ਕਿ ਉਸ ਨੂੰ ਸਿਰਸਾ 'ਚ ਵੀ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਅਦਾਲਤ 'ਚ ਕਾਂਡਾ ਭਰਾਵਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਪਰ ਉਨ੍ਹਾਂ ਦੀ ਬਜਾਏ ਵਕੀਲ ਹੀ ਪੇਸ਼ ਹੋਏ ਅਤੇ ਜਵਾਬ ਲਈ ਸਮਾਂ ਮੰਗਿਆ। ਮਾਮਲੇ ਦੀ ਸੁਣਵਾਈ 18 ਫਰਵਰੀ ਨੂੰ ਹੋਵੇਗੀ।
ਚੋਰਾਂ ਨੇ ਗੁਰਦੁਆਰਾ ਸਾਹਿਬ ਦੀ ਗੋਲਕ ਚੁਰਾਈ
NEXT STORY