ਪਟਿਆਲਾ-ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਰਾਕ 'ਚ ਫਸੇ ਪੰਜਾਬ ਦੇ ਤਿੰਨ ਅਤੇ ਹੋਰ ਸੂਬਿਆਂ ਦੇ 12 ਨੌਜਵਾਨਾਂ ਨੂੰ ਭਾਰਤ ਵਾਪਸ ਲਿਆਉਣ ਦਾ ਵਿਸ਼ਵਾਸ ਪੰਜਾਬ ਦੇ ਪਟਿਆਲਾ ਤੋਂ ਸੰਸਦੀ ਮੈਂਬਰ ਧਰਮਵੀਰ ਗਾਂਧੀ ਨੂੰ ਦਿੱਤਾ ਹੈ। ਡਾ. ਗਾਂਧੀ ਮੁਤਾਬਕ ਇਰਾਕ 'ਚ ਫਸੇ ਨੌਜਵਾਨ ਏਜੰਟਾਂ ਦੇ ਹੱਥੇ ਚੜ੍ਹ ਕੇ ਲੱਖਾਂ ਰੁਪਏ ਦੇ ਕੇ ਇਰਾਕ ਗਏ ਸਨ ਪਰ ਅਮਾਰੀਆ ਸ਼ਹਿਰ 'ਚ ਠੇਕੇਦਾਰ ਇਨ੍ਹਾਂ ਦੇ ਪਾਸਪੋਰਟ ਵਾਪਸ ਨਹੀਂ ਦੇ ਰਿਹਾ।
ਵਿਦੇਸ਼ੀ ਮੰਤਰੀ ਨੇ ਭਰੋਸਾ ਦਿਵਾਉਂਦੇ ਹੋਏ ਕਿਹਾ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ 2-3 ਦਿਨਾਂ 'ਚ ਨਵੇਂ ਪਾਸਪੋਰਟ ਜਾਰੀ ਕਰਕੇ ਅਤੇ ਜਹਾਜ਼ ਦੀ ਟਿਕਟ ਦੇ ਕੇ ਭਾਰਤ ਵਾਪਸ ਲਿਆਂਦਾ ਜਾਵੇਗਾ।
ਇਹ ਤਾਂ ਹਾਲ ਏ ਬੱਚਿਆਂ ਦਾ...
NEXT STORY