ਬਠਿੰਡਾ (ਪਰਮਿੰਦਰ)-ਪੜ੍ਹਾਈ ਦੇ ਡਰ ਤੋਂ ਇਕ ਬੱਚਾ ਘਰੋਂ ਭੱਜ ਗਿਆ ਜਿਸ ਨੂੰ ਸੰਸਥਾ ਮੈਂਬਰਾਂ ਨੇ ਘਰ ਪਹੁੰਚਾਇਆ। ਜਾਣਕਾਰੀ ਅਨੁਸਾਰ ਰਾਤ ਕਰੀਬ 12:30 ਵਜੇ ਰੇਲਵੇ ਸਟੇਸ਼ਨ ਨੇੜੇ ਇਕ 8 ਸਾਲਾ ਲੜਕਾ ਇਕੱਲਾ ਘੁੰਮ ਰਿਹਾ ਸੀ। ਸੂਚਨਾ ਮਿਲਣ 'ਤੇ ਸਹਾਰਾ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰ ਹੈਪੀ ਸਿੰਘ ਤੇ ਸੰਦੀਪ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਬੱਚੇ ਨੂੰ ਸੁਰੱਖਿਆ ਵਿਚ ਲੈ ਕੇ ਪੁੱਛਗਿਛ ਸ਼ੁਰੂ ਕੀਤੀ।
ਬੱਚੇ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਬੱਚਾ ਵਿਕਰਮ ਸਿੰਘ ਪੁੱਤਰ ਟਹਿਲ ਸਿੰਘ ਅਜੀਤ ਰੋਡ ਦਾ ਰਹਿਣ ਵਾਲਾ ਹੈ ਅਤੇ ਪੜ੍ਹਾਈ ਦੇ ਡਰ ਤੋਂ ਘਰੋਂ ਭੱਜ ਆਇਆ ਹੈ। ਬੱਚੇ ਦੇ ਪਿਤਾ ਗੁਰਦੁਆਰਾ ਸਾਹਿਬ ਵਿਚ ਸੇਵਾਦਾਰ ਹੈ। ਸੰਸਥਾ ਮੈਂਬਰਾਂ ਨੇ ਬੱਚੇ ਨੂੰ ਸਮਝਾ ਕੇ ਉਸ ਦੇ ਘਰ ਪਹੁੰਚਾਇਆ ਅਤੇ ਮਾਪਿਆਂ ਨੂੰ ਬੱਚੇ ਨਾਲ ਗੱਲਬਾਤ ਕਰਕੇ ਉਸ ਦੀ ਸਮੱਸਿਆ ਦਾ ਹੱਲ ਕਰਨ ਦੀ ਅਪੀਲ ਕੀਤੀ।
ਲੜਕੀ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼
NEXT STORY