ਨਵੀਂ ਦਿੱਲੀ-ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ 'ਚ ਚੋਟੀ 'ਤੇ ਰਹੇ ਵੌਰੇਨ ਬਫੇਟ 2.1 ਅਰਬ ਡਾਲਰ ਦਾ ਦਾਨ ਦੇ ਕੇ ਇਸ ਸਾਲ ਦੇ ਸਭ ਤੋਂ ਵੱਡੇ ਦਾਨੀ ਰਹੇ ਹਨ। ਧਨ ਦੇ ਅੰਕੜੇ ਰੱਖਣ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਨ ਵਾਲੀ ਕੰਪਨੀ ਵੈਲਥ ਗੇਟਸ ਫਾਊਂਡੇਸ਼ਨ ਨੂੰ ਆਪਣੀ ਕੰਪਨੀ ਬਰਕਸ਼ਾਇਰ ਹੈਥਵੇ ਦੇ 166 ਲੱਖ ਸ਼ੇਅਰ ਦਾਨ ਕੀਤੇ, ਜਿਨ੍ਹਾਂ ਦੀ ਕੀਮਤ 2.1 ਅਰਬ ਡਾਲਰ ਹੈ। ਇਹ ਇਸ ਸਾਲ ਦਾ ਸਭ ਤੋਂ ਵੱਡਾ ਦਾਨ ਰਿਹਾ। 10 ਉੱਚ ਦਾਨੀਆਂ ਦੀ ਸੂਚੀ 'ਚੋਂ 8 ਅਮਰੀਕੀ ਹਨ ਜਦੋਂਕਿ ਉਨ੍ਹਾਂ ਦੇ ਇਲਾਵਾ ਸਿਰਫ ਹਾਂਗਕਾਂਗ ਦੇ ਰੀਅਲ ਅਸਟੇਟ ਕਾਰੋਬਾਰੀ ਰੂਨੀ ਅਤੇ ਗੇਰਾਲਡ ਚਾਨ ਨੂੰ ਇਸ 'ਚ ਥਾਂ ਮਿਲੀ ਹੈ।
ਸੂਚੀ 'ਚ ਦੂਜੇ ਸਥਾਨ 'ਤੇ ਗੋਪ੍ਰੋ ਦੇ ਸੰਸਥਾਪਕ ਨਿਕੋਲਸ ਵੁਡਮੈਨ ਹਨ, ਜਿਨ੍ਹਾਂ ਨੇ ਆਪਣੀ ਪਤਨੀ ਨਾਲ ਸਿਲੀਕਾਨ ਵੈਲੀ ਕਮਿਊਨਿਟੀ ਫਾਊਂਡੇਸ਼ਨ ਨੂੰ 49.75 ਕਰੋੜ ਡਾਲਰ ਦਿੱਤੇ ਹਨ। ਨੀ ਅਤੇ ਗੋਰਾਲਡ ਚਾਨ ਇਸ ਸੂਚੀ 'ਚ ਤੀਜੇ ਅਤੇ ਚੌਥੇ ਸਥਾਨ 'ਤੇ ਰਹੇ। ਦੋਹਾਂ ਭਰਾਵਾਂ ਨੇ ਹਾਵਰਡ ਯੂਨੀਵਰਸਿਟੀ ਨੂੰ ਸਾਂਝੇ ਤੌਰ 'ਤੇ 35 ਅਰਬ ਡਾਲਰ ਦਾ ਦਾਨ ਦਿੱਤਾ ਹੈ, ਜੋ ਕਿਸੇ ਵਿੱਦਿਅਕ ਇੰਸਟੀਚਿਊਟ ਨੂੰ ਦਿੱਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਦਾਨ ਹੈ। ਹਾਵਰਡ ਨੂੰ 15 ਅਰਬ ਡਾਲਰ ਦਾ ਦਾਨ ਹੇਜ ਫੰਡ ਪ੍ਰਬੰਧਕ ਕੇਨੇਥ ਗ੍ਰਿਫਿਨ ਨੂੰ ਵੀ ਮਿਲਿਆ ਹੈ, ਜੋ ਦਾਨੀਆਂ ਦੀ ਸੂਚੀ 'ਚ 5ਵੇਂ ਸਥਾਨ 'ਤੇ ਹਨ।
ਪਾਕਿਸਤਾਨੀਆਂ ਦੇ ਦਿਲਾਂ 'ਚ ਨਹੀਂ ਭਗਤ ਸਿੰਘ ਲਈ ਥਾਂ, ਸਿੱਖ ਦੱਸ ਕੇ ਕੀਤਾ ਵਿਰੋਧ
NEXT STORY