ਨਵੀਂ ਦਿੱਲੀ— ਦੁਨੀਆ ਦੇ ਖਤਰਨਾਕ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਦਾ ਟਵਿੱਟਰ ਅਕਾਊਂਟ ਹੈਂਡਲ ਕਰਨ ਵਾਲਾ ਇਕ ਭਾਰਤੀ ਵਿਅਕਤੀ ਹੈ। ਇਹ ਦਾਅਵਾ ਹੈ ਕਿ ਬ੍ਰਿਟਿਸ਼ ਚੈਨਲ ਦਾ ਹੈ। ਚੈਨਲ ਦੇ ਮੁਤਾਬਕ ਆਈ. ਐੱਸ. ਆਈ. ਐੱਸ. ਦਾ ਇਹ ਕੱਟੜ ਹਮਾਇਤੀ ਬੰਗਲੂਰ ਦਾ ਐਗਜੀਕਿਊਟਿਵ ਹੈ। ਚੈਨਲ ਫਾਰ ਡਾਟ ਕਾਮ ਦੇ ਮੁਤਾਬਕ ਟਵਿੱਟਰ ਅਕਾਊਂਟ ਕਿਸੇ ਮੇਹੰਦੀ ਨਾਂ ਦੇ ਵਿਅਕਤੀ ਦਾ ਹੈ, ਜੋ ਸ਼ਮੀ ਵਿਟਨੈੱਸ ਦੇ ਨਾਂ ਨਾਲ ਆਈ. ਐੱਸ. ਆਈ. ਐੱਸ. ਦੇ ਸਮਰਥਨ ਵਿਚ ਟਵੀਟ ਕਰਦਾ ਹੈ। ਵੈੱਬਸਾਈਟ ਨੇ ਇਸ ਵਿਅਕਤੀ ਨੂੰ ਆਈ. ਐੱਸ. ਆਈ. ਐੱਸ. ਦਾ ਕੱਟੜ ਹਮਾਇਤੀ ਦੱਸਿਆ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਪਹਿਲਾਂ ਸ਼ਮੀ ਵਿਟਨੈੱਸ ਨੇ ਟਵਿੱਟਰ 'ਤੇ ਕਰੀਬ ਅਠਾਰਾਂ ਹਜ਼ਾਰ ਫਾਲੋਅਰਜ਼ ਸਨ। ਦੱਸਿਆ ਜਾ ਰਿਹਾ ਹੈ ਕਿ ਅਕਾਊਂਟ ਬੰਦ ਹੋਣ ਤੋਂ ਪਹਿਲਾਂ ਇਸ 'ਤੇ ਇਕ ਲੱਖ ਤੀਹ ਹਜ਼ਾਰ ਵਾਰ ਟਵੀਟ ਕੀਤਾ ਗਿਆ। ਇਸ ਦੀ ਵਿਊਅਰਸ਼ਿਪ ਇਕ ਮਹੀਨੇ ਵਿਚ 20 ਲੱਖ ਦੱਸੀ ਗਈ ਹੈ।
ਚੈਨਲ ਦੇ ਮੁਤਾਬਕ ਮੇਹੰਦੀ ਨਿਯਮਿਤ ਤੌਰ 'ਤੇ ਕੁਝ ਬ੍ਰਿਟਿਸ਼ ਜੇਹਾਦੀਆਂ ਨਾਲ ਜੁੜਿਆ ਹੋਇਆ ਹੈ। ਚੈਨਲ ਨੇ ਆਪਣੀ ਰਿਪੋਰਟ ਵਿਚ ਕਿਹਾ ਗਿਆ ਇਹ ਵਿਅਕਤੀ ਆਪਣੇ ਫੇਸਬੁੱਕ ਪੇਜ 'ਤੇ ਨਿਯਮਿਤ ਤੌਰ 'ਤੇ ਚੁਟਕਲੇ ਅਤੇ ਮਜ਼ਾਕੀਆਂ ਤਸਵੀਰਾਂ ਵੀ ਸ਼ੇਅਰ ਕਰਦਾ ਹੈ। ਇਸ ਖੁਲਾਸੇ ਤੋਂ ਬਾਅਦ ਅਜੇ ਤੱਕ ਭਾਰਤ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਬੁੱਧ ਦੀ ਤਸਵੀਰ ਦਾ ਗਲਤ ਢੰਗ ਨਾਲ ਇਸਤੇਮਾਲ ਕਰਨ 'ਤੇ ਬਾਰ ਮੈਨੇਜਰ ਗ੍ਰਿਫਤਾਰ (ਦੇਖੋ ਤਸਵੀਰਾਂ)
NEXT STORY