ਨਵੀਂ ਦਿੱਲੀ- ਗੂਗਲ ਨੇ ਭਾਰਤੀ ਆਨਲਾਈਨ ਸ਼ਾਪਿੰਗ ਬਾਜ਼ਾਰ ਨੂੰ ਵਾਧਾ ਦੇਣ ਲਈ ਗ੍ਰੇਟ ਆਨਲਾਈਨ ਸ਼ਾਪਿੰਗ ਫੈਸਟੀਵਲ (ਜੀ.ਓ.ਐਸ.ਐਫ.) ਤੋਂ ਪਹਿਲ ਕੀਤੀ ਹੈ। ਲੇਨੋਵੋ ਨੇ ਜੀ.ਓ.ਐਸ.ਐਫ. 2014 'ਚ ਭਾਗ ਲੈਂਦੇ ਹੋਏ ਆਪਣੀ ਪ੍ਰੀਮਿਅਮ ਲੇਨੋਵੋ ਯੋਗਾ ਟੈਬਲੇਟ ਸੀਰੀਜ਼ ਦਾ ਯੋਗਾ ਟੈਬਲੇਟ 2 ਪ੍ਰੋ ਲਾਂਚ ਕੀਤਾ ਹੈ। ਇਸ ਦੀ ਕੀਮਤ 49490 ਰੁਪਏ ਰੱਖੀ ਗਈ ਹੈ। ਲੇਨੋਵੋ ਦੇ ਯੋਗਾ ਸੀਰੀਜ਼ ਦੇ ਇਸ ਟੈਬਲੇਟ 'ਚ ਇਕ ਖਾਸ ਗੱਲ ਇਹ ਹੈ ਕਿ ਇਸ ਦੇ ਅੰਦਰ ਪ੍ਰੋਜੈਕਟਰ ਵੀ ਦਿੱਤਾ ਗਿਆ ਹੈ। ਲੇਨੋਵੋ ਦੇ ਯੋਗਾ ਟੈਬਲੇਟ ਪ੍ਰੋ 'ਚ ਸਟੈਂਡ ਦਿੱਤਾ ਗਿਆ ਹੈ ਜੋ ਇਸ ਟੈਬਲੇਟ ਨੂੰ ਆਸਾਨੀ ਨਾਲ ਫੜਣ, ਖੜ੍ਹਾ ਰੱਖਣ ਅਤੇ ਟਿਲਟ ਮੋਡ ਦੇ ਸਮੇਂ ਸਹਾਇਤਾ ਕਰਦਾ ਹੈ।
ਲੇਨੋਵੋ ਦੇ ਇਸ ਟੈਬ 'ਚ 13.3 ਇੰਚ ਦੀ ਆਈ.ਪੀ.ਐਸ. ਕਿਊ.ਐਚ.ਡੀ. ਡਿਸਪਲੇ ਦਿੱਤੀ ਗਈ ਹੈ, ਜਿਸ ਦਾ ਰੈਜ਼ੇਲਿਊਸ਼ਨ 2560 ਗੁਣਾ 1440 ਹੈ। ਇਸ 'ਚ ਇੰਟੇਲ ਦਾ ਐਟਾਮ ਜ਼ੈਡ3745 ਪ੍ਰੋਸੈਸਰ 1.8 ਜੀ.ਐਚ.ਜ਼ੈਡ. ਦਾ ਕਵਾਡ ਕੋਰ ਚਿਪਸੈਟ ਦੇ ਨਾਲ ਦਿੱਤਾ ਗਿਆ ਹੈ, ਜਿਸ ਦੇ ਨਾਲ 2 ਜੀ.ਬੀ. ਰੈਮ ਦਿੱਤੀ ਗਈ ਹੈ। ਯੋਗਾ ਟੈਬਲੇਟ 2 ਪ੍ਰੋ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਐਫ2/2 ਅਪਚਰਰ ਦੇ ਨਾਲ ਅਤੇ ਫਰੰਟ 1.6 ਮੈਗਾਪਿਕਸਲ ਦਾ ਸ਼ੁਟਰ ਦਿੱਤਾ ਗਿਆ ਹੈ। ਟੈਬ 'ਚ 32 ਜੀ.ਬੀ. ਦੀ ਇੰਟਰਨਲ ਸਟੋਰੇਜ ਦੀ ਸਹੂਲਤ ਹੈ। ਯੋਗਾ ਟੈਬਲੇਟ ਐਂਡਰਾਇਡ ਦੇ 4.4 ਕਿਟਕੈਟ ਵਰਜ਼ਨ 'ਤੇ ਚੱਲਦਾ ਹੈ।
ਇੰਟੈਕਸ ਨੇ ਲਾਂਚ ਕੀਤਾ 2 ਜੀ.ਬੀ. ਰੈਮ ਵਾਲਾ ਓਕਟਾ ਕੋਰ ਨਾਲ ਲੈਸ ਸਮਾਰਟਫੋਨ
NEXT STORY