ਜੈਪੁਰ- ਰੇਲਵੇ ਨੇ ਸ਼ਨੀਵਾਰ ਨੂੰ ਰਾਜਸਥਾਨ ਦੇ ਭਰਤਪੁਰ ਰੇਲਵੇ ਸਟੇਸ਼ਨ 'ਤੇ ਬਿਨਾ ਟਿਕਟ ਯਾਤਰਾ ਕਰਦੇ ਅਤੇ ਬਿਨਾ ਬੁਕ ਕੀਤੇ ਸਾਮਾਨ ਲੈ ਜਾਣ ਦੇ 539 ਮਾਮਲੇ ਦਰਜ ਕਰ ਕੇ 2 ਲੱਖ 29 ਹਜ਼ਾਰ ਰੁਪਏ ਤੋਂ ਵੱਧ ਦਾ ਜੁਰਮਾਨਾ ਵਸੂਲਿਆ ਹੈ।
ਸੀਨੀਅਰ ਮੰਡਲ ਵਣਜਕ ਪ੍ਰਬੰਧਕ ਯਸ਼ਵੰਤ ਕੁਮਾਰ ਚੌਧਰੀ ਨੇ ਦੱਸਿਆ ਕਿ ਮੁਹਿੰਮ ਦੇ ਇਨ੍ਹਾਂ ਮਾਮਲਿਆਂ 'ਚ ਬਿਨਾ ਟਿਕਟ ਯਾਤਰਾ ਦੇ 244 ਮਾਮਲੇ ਫੜੇ ਗਏ ਜਿਨ੍ਹਾਂ ਤੋਂ 102355 ਜੁਰਮਾਨਾ ਵਸੂਲਿਆ ਹੈ।
ਅਨਿਯਮਿਤ ਯਾਤਰਾ ਦੇ ਕੁਲ 272 ਮਾਮਲੇ ਫੜੇ ਗਏ ਜਿਨ੍ਹਾਂ ਨਾਲ 120395 ਰੁਪਏ ਜੁਰਮਾਨਾ ਵਸੂਲਿਆ ਗਿਆ। ਨਾਲ ਹੀ ਬਿਨਾ ਬੁਕ ਕੀਤੇ ਗਏ ਸਾਮਾਨ ਲੈ ਜਾਂਦੇ ਹੋਏ 23 ਮਾਮਲੇ ਫੜੇ ਗਏ ਜਿਸ ਨਾਲ 7060 ਰੁਪਏ ਜੁਰਮਾਨਾ ਵਸੂਲਿਆ ਗਿਆ।
ਲੇਨੋਵੋ ਨੇ ਲਾਂਚ ਕੀਤਾ ਯੋਗਾ ਸੀਰੀਜ਼ ਦਾ ਨਵਾਂ ਟੈਬਲੇਟ, ਜਿਸ 'ਚ ਲੱਗਾ ਹੈ ਪ੍ਰੋਜੈਕਟਰ
NEXT STORY