ਲੰਦਨ- ਹਿੰਦੂਜਾ ਸਮੂਹ ਨੇ ਮੱਧ ਲੰਦਨ ਸਥਿਤ 1,100 ਕਮਰਿਆਂ ਵਾਲੀ ਇਤਿਹਾਸਕ 'ਓਲਡ ਵਾਰ ਆਫਿਸ ਬਿਲਡਿੰਗ' ਨੂੰ ਐਕਵਾਇਰ ਕੀਤਾ ਹੈ। ਹਾਲਾਂਕਿ ਇਸ ਸੌਦੇ ਦੀ ਰਕਮ ਦਾ ਖੁਲ੍ਹਾਸਾ ਨਹੀਂ ਕੀਤਾ ਗਿਆ ਹੈ। ਹਿੰਦੂਜਾ ਸਮੂਹ ਨੇ ਕਿਹਾ ਕਿ ਉਹ ਇਸ ਇਤਿਹਾਸਕ ਇਮਾਰਤ ਨੂੰ ਆਲੀਸ਼ਾਨ ਫਾਈਵ ਸਟਾਰ ਹੋਟਲ ਅਤੇ ਰਿਹਾਇਸ਼ੀ ਅਪਾਰਟਮੈਂਟ ਦੇ ਤੌਰ 'ਤੇ ਵਿਕਸਿਤ ਕਰੇਗਾ।
ਬ੍ਰਿਟੇਨ ਦੀ ਸੰਸਦ ਅਤੇ ਪ੍ਰਧਾਨਮੰਤਰੀ ਨਿਵਾਸ ਦੇ ਨਜ਼ਦੀਕ 57, ਵ੍ਹਾਈਟਹਾਲ ਸਥਿਤ ਇਹ 7 ਮੰਜ਼ਲਾ ਵਿਰਾਸਤੀ ਇਮਾਰਤ 5,80,000 ਵਰਗਫੁਟ 'ਚ ਫੈਲੀ ਹੈ ਅਤੇ ਤਿੰਨ ਕਿਲੋਮੀਟਰ ਤੋਂ ਵੱਧ ਲੰਬੇ ਗਲੀਆਰੇ ਨਾਲ ਜੁੜੀ ਹੈ।
ਬ੍ਰਿਟੇਨ ਦੇ ਸਭ ਤੋਂ ਅਮੀਰ ਹਿੰਦੂਜਾ ਭਰਾਵਾਂ ਨੇ ਸਪੈਨਿਸ਼ ਉਦਯੋਗਿਕ ਕੰਪਨੀ ਓਬ੍ਰਾਸਕਾਨ ਹੁਆਰਤੇ ਲੇਨ ਦੇਸਾਰੋਲੋਸ (ਓ.ਐੱਚ.ਐੱਲ.ਡੀ.) ਦੇ ਨਾਲ ਮਿਲ ਕੇ ਇਸ ਇਤਿਹਾਸਕ ਇਮਾਰਤ ਨੂੰ ਐਕਵਾਇਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਸੇ ਇਮਾਰਤ 'ਚ ਦੂਜੀ ਵਿਸ਼ਵ ਜੰਗ ਦੇ ਦੌਰਾਨ ਬ੍ਰਿਟੇਨ ਦੇ ਪ੍ਰਧਾਨਮੰਤਰੀ ਵਿੰਸਟਨ ਚਰਚਿਲ ਨੇ ਬੈਠ ਕੇ ਯੁੱਧ ਰਣਨੀਤੀ ਤਿਆਰ ਕੀਤੀ ਸੀ। ਬਿਟ੍ਰੇਨ ਦੇ ਰੱਖਿਆ ਮੰਤਰਾਲਾ ਨੇ ਸੌਦੇ ਦੀ ਪੁਸ਼ਟੀ ਕੀਤੀ ਹੈ। ਇਹ ਸੌਦਾ ਮੁਕਾਬਲੇਬਾਜ਼ੀ ਵਾਲੀ ਬੋਲੀ ਦੀ ਪ੍ਰਕਿਰਿਆ ਦੇ ਤਹਿਤ ਹੋਇਆ ਹੈ ਜਿਸ 'ਚ 250 ਸਾਲ ਪੱਟੇ ਦੀ ਵਿਵਸਥਾ ਹੈ।
ਰੇਲਵੇ ਨੇ 2 ਲੱਖ 29 ਹਜ਼ਾਰ ਰੁਪਏ ਤੋਂ ਵੀ ਵੱਧ ਜੁਰਮਾਨਾ ਵਸੂਲਿਆ
NEXT STORY