ਨਵੀਂ ਦਿੱਲੀ- ਦੇਸ਼ ਵਿਚ ਲੱਗਜ਼ਰੀ ਵਾਹਨਾਂ ਦੀ ਵਿਕਰੀ ਵਧਣ ਦੇ ਨਾਲ ਡੀਲਰਾਂ ਨੂੰ ਸੇਵਾਵਾਂ ਦੇ ਮਾਮਲੇ ਵਿਚ ਗਾਹਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਵਿਚ ਮੁਸ਼ਕਲਾਂ ਆ ਰਹੀਆਂ ਹਨ। ਇਕ ਤਾਜ਼ਾ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ।
ਜੇ.ਡੀ. ਪਾਵਰ ਦੇ ਕਾਰਜਕਾਰੀ ਨਿਰਦੇਸ਼ਕ (ਏਸ਼ੀਆ ਪ੍ਰਸ਼ਾਂਤ ਸਿੰਗਾਪੁਰ) ਮੋਹਿਮ ਅਰੋੜਾ ਨੇ ਕਿਹਾ ਕਿ ਜੇ.ਡੀ. ਪਾਵਰ-2014 ਭਾਰਤ ਗਾਹਕ ਸੇਵਾ ਸੂਚਕ ਅੰਕ (ਸੀ.ਐਸ.ਆਈ.) ਸਰਵੇਖਣ ਅਨੁਸਾਰ ਭਾਰਤ ਵਿਚ ਨਵੀਆਂ ਲੱਗਜ਼ਰੀ ਗੱਡੀਆਂ ਦੀ ਵਿਕਰੀ ਸਾਲ 2014 ਵਿਚ 112 ਫੀਸਦੀ ਵਧ ਕੇ 35541 ਗੱਡੀਆਂ 'ਤੇ ਪੁੱਜ ਗਈ ਹੈ, ਜੋ 2013 ਵਿਚ 16804 ਸੀ। ਨਵੇਂ ਵਾਹਨਾਂ ਦੀ ਵਿਕਰੀ ਵਧਣ ਨਾਲ ਲੱਗਜ਼ਰੀ ਭਾਗ ਵਿਚ ਕਾਰਾਂ ਦੀ ਵਿਕਰੀ ਵਧਣ ਨਾਲ ਡੀਲਰਾਂ ਦੇ ਢਾਂਚੇ ਅਤੇ ਪ੍ਰਕਿਰਿਆ 'ਤੇ ਦਬਾਅ ਵਧ ਰਿਹਾ ਹੈ। ਕੁਲ-ਮਿਲਾ ਕੇ ਡੀਲਰਸ਼ਿਪ ਸੇਵਾ ਤਜਰਬੇ ਦੇ ਲਿਹਾਜ਼ ਨਾਲ ਗਾਹਕਾਂ ਦੀ ਸੰਤੁਸ਼ਟੀ ਦਾ ਪੱਧਰ 2014 ਵਿਚ 843 ਰਿਹਾ, ਜੋ 2013 ਦੇ ਮੁਕਾਬਲੇ 33 ਅੰਕ ਘੱਟ ਹੈ।
ਹਿੰਦੂਜਾ ਸਮੂਹ ਨੇ ਲੰਦਨ ਦੀ ਮਸ਼ਹੂਰ ਇਮਾਰਤ ਨੂੰ ਐਕਵਾਇਰ ਕੀਤਾ
NEXT STORY