ਨਵੀਂ ਦਿੱਲੀ- ਪਰਿਵਰਤਕ ਕਲਾਨਿਧੀ ਮਾਰਨ ਦੀ ਕਫਾਇਤੀ ਦਰ 'ਤੇ ਸੇਵਾ ਉਪਲੱਬਧ ਕਰਵਾਉਣ ਵਾਲੀ ਸਪਾਈਸ ਜੈੱਟ ਲਈ ਇਹ ਮੁਸ਼ਕਲ ਸਮਾਂ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਇਕ ਮਹੀਨੇ ਤੋਂ ਜ਼ਿਆਦਾ ਦੀ ਐਡਵਾਂਸ ਬੁਕਿੰਗ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦਾ ਮਤਲਬ ਇਹ ਹੋਇਆ ਕਿ ਭਵਿੱਖ ਦੀ ਉਡਾਨ ਲਈ ਮਿਲਣ ਵਾਲੀ ਐਡਵਾਂਸ ਰਕਮ ਦੀ ਵਰਤੋਂ ਅਗਲੇ ਦਿਨ ਦੀ ਉਡਾਨ ਲਈ ਕਰਨ ਵਾਲੇ ਸਪਾਈਸ ਜੈੱਟ ਹੁਣ ਇਸ ਦੇ ਲਈ ਰਕਮ ਨਹੀਂ ਜੁਟਾ ਪਾਏਗੀ।
ਭਾਰਤੀ ਏਅਰਪੋਰਟ ਅਥਾਰਟੀ (ਏ.ਆਈ.) ਨੇ ਵਾਰ-ਵਾਰ ਨਕਦੀ ਰੱਖਣ ਸਬੰਧੀ ਚਿਤਾਵਨੀ ਦਿੱਤੀ ਹੈ। ਇਸ ਦਾ ਅਰਥ ਇਹ ਹੋਇਆ ਕਿ ਇਸ ਨੂੰ ਰੋਜ਼ਾਨਾ ਦੇ ਆਧਾਰ 'ਤੇ ਨਕਦੀ ਲੈਣ-ਦੇਣ ਸਬੰਧੀ ਦਿੱਕਤ ਹੈ। ਪਾਇਲਟ ਅਤੇ ਕਰਮਚਾਰੀ ਪ੍ਰੇਸ਼ਾਨ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਉਹ ਨੌਕਰੀ ਲਈ ਫਲਾਈ ਦੁਬਈ, ਇਤਿਹਾਦ ਅਤੇ ਕਤਰ ਵੱਲ ਦੇਖ ਰਹੇ ਹਨ।
ਜਹਾਜ਼ਰਾਣੀ ਕੰਪਨੀ ਦਾ ਦਾਅਵਾ ਹੈ ਕਿ ਇਕ ਨਿਵੇਸ਼ਕ ਕੰਪਨੀ ਵਿਚ ਸ਼ਾਮਲ ਹੋਣਾ ਚਾਹੁੰਦਾ ਹੈ ਅਤੇ (ਇਹ ਅਫਵਾਹ ਲੱਗਭਗ ਇਕ ਸਾਲ ਤੋਂ ਚੱਲ ਰਹੀ ਹੈ) ਜੋ ਹੁਣ ਗਲਤ ਸਾਬਤ ਹੋਈ ਹੈ। ਉਦਯੋਗ ਸੂਤਰਾਂ ਦਾ ਅਨੁਮਾਨ ਹੈ ਕਿ ਜਹਾਜ਼ਰਾਣੀ ਕੰਪਨੀ ਨੂੰ ਤੱਤਕਾਲ ਨਿਵੇਸ਼ ਕਰਨ ਜਾਂ ਲੱਗਭਗ 1500 ਕਰੋੜ ਰੁਪਏ ਨਿਵੇਸ਼ ਲਿਆਉਣ ਦੀ ਲੋੜ ਹੈ। ਲੱਗਭਗ 6000 ਕਰਮਚਾਰੀਆਂ ਨੂੰ ਆਪਣਾ ਭਵਿੱਖ ਧੁੰਦਲਾ ਦਿਖਾਈ ਦੇ ਸਕਦਾ ਹੈ ਅਤੇ ਇਹ ਠੀਕ ਤਾਂ ਦਿਖਾਈ ਨਹੀਂ ਦੇ ਰਿਹਾ ਹੈ।
ਸਪਾਈਸ ਜੈੱਟ ਦੀ ਦੁਰਦਰਸ਼ਾ ਅਜਿਹੇ ਵੇਲੇ ਸਾਹਮਣੇ ਆਈ ਹੈ, ਜਦੋਂ ਜੈੱਟ ਏਅਰਵੇਜ਼ ਨੇ ਆਪਣੀ ਰਣਨੀਤੀ ਬਦਲ ਲਈ ਹੈ ਅਤੇ ਲੱਗਦਾ ਹੈ ਕਿ ਇਹ ਦੇਸੀ ਬਾਜ਼ਾਰ 'ਚ ਘੱਟ ਧਿਆਨ ਦੇ ਰਹੀ ਹੈ। ਇਸ ਖੇਤਰ 'ਚ ਗੋਏਅਰ ਸੰਭਾਵਨਾਵਾਂ ਨਾਲੋਂ ਛੋਟੀ ਕੰਪਨੀ ਬਣੀ ਹੋਈ ਹੈ ਅਤੇ ਇਸ ਕੋਲ ਸਿਰਫ 19 ਜਹਾਜ਼ ਹਨ। ਹਾਲਾਂਕਿ ਇਹ ਇੰਡੀਗੋ ਤੋਂ ਇਕ ਸਾਲ ਪਹਿਲਾਂ ਬਾਜ਼ਾਰ 'ਚ ਆਈ ਸੀ। ਇੰਡੀਗੋ ਕੋਲ ਹੁਣ ਲੱਗਭਗ 100 ਜਹਾਜ਼ ਹਨ। ਏਅਰ ਇੰਡੀਆ ਨੂੰ ਆਪਣੀ ਸਥਿਤੀ ਸੰਭਾਲਣ ਦੀ ਲੋੜ ਹੈ। ਦੂਜੇ ਸ਼ਬਦਾਂ 'ਚ ਭਾਰਤੀ ਅਸਮਾਨ 'ਤੇ ਪਹਿਲਾਂ ਹੀ ਰਾਜ ਕਰਨ ਵਾਲੀ ਇੰਡੀਗੋ ਇਸ ਬਾਜ਼ਾਰ ਵਿਚ ਏਕਾਧਿਕਾਰ ਸਥਾਪਤ ਕਰਦੀ ਦਿਖਾਈ ਦੇ ਰਹੀ ਹੈ ਅਤੇ ਇਸ ਦੇ ਸਾਹਮਣੇ ਸ਼ਾਇਦ ਕੋਈ ਮੁਕਾਬਲੇਬਾਜ਼ ਨਹੀਂ ਹੈ।
ਬੰਦ ਨਹੀਂ ਹੋ ਰਹੀ ਕੰਪਨੀ : ਸਪਾਈਸ ਜੈੱਟ
ਸਪਾਈਸ ਜੈੱਟ ਨੇ ਇਸ ਭਰੋਸੇ ਨਾਲ ਟਰੈਵਲ ਏਜੰਟਾਂ ਨੂੰ ਹੌਸਲਾ ਰੱਖਣ ਲਈ ਕਿਹਾ ਹੈ ਕਿ ਜਹਾਜ਼ਰਾਣੀ ਕੰਪਨੀ ਬੰਦ ਨਹੀਂ ਹੋਣ ਜਾ ਰਹੀ। ਸਪਾਈਸ ਜੈੱਟ ਦੀ ਸੀਨੀਅਰ ਮੀਤ ਪ੍ਰਧਾਨ ਅਤੇ ਵਿਕਰੀ ਮੁਖੀ ਸ਼ਿਲਪਾ ਭਾਟੀਆ ਨੇ ਟਰੈਵਲ ਏਜੰਟਸ ਐਸੋਸੀਏਸ਼ਨ ਆਫ ਇੰਡੀਆ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਜਹਾਜ਼ਰਾਣੀ ਕੰਪਨੀ ਦੇ ਬੰਦ ਹੋਣ ਦੀ ਸੰਭਾਵਨਾ 'ਤੇ ਉਨ੍ਹਾਂ ਨੂੰ ਭਰੋਸੇ ਵਿਚ ਲਿਆ। ਐਸੋਸੀਏਸ਼ਨ ਨੇ ਆਪਣੇ ਮੈਂਬਰਾਂ ਨੂੰ ਇਕ ਬਿਆਨ ਵਿਚ ਕਿਹਾ ਕਿ ਅਸੀਂ ਆਪਣੀ ਚਿੰਤਾ ਸਪਾਈਸ ਜੈੱਟ ਦੇ ਅਧਿਕਾਰੀਆਂ ਸਾਹਮਣੇ ਰੱਖ ਦਿਤੀ ਅਤੇ ਉਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਰੱਦ ਟਿਕਟਾਂ ਦੇ ਸਾਰੇ ਰਿਫੰਡ ਆਦਿ ਉਹ ਜਲਦੀ ਭੁਗਤਾਨ ਕਰਣਗੇ। ਹਾਲੇ ਤਕ ਮਾਸਿਕ ਉਤਸ਼ਾਹ, ਰਿਫੰਡ ਅਤੇ ਕ੍ਰੈਡਿਟ ਆਦਿ ਮੈਂਬਰਾਂ ਨੂੰ ਦੇ ਦਿੱਤੇ ਹਨ। ਜੋ ਏਜੰਟ ਸਪਾਈਸ ਜੈੱਟ ਦੀਆਂ ਟਿਕਟਾਂ ਨਹੀਂ ਵੇਚਣਾ ਚਾਹੁੰਦੇ, ਅਸੀਂ ਉਨ੍ਹਾਂ ਦੀ ਜਮ੍ਹਾ ਰਕਮ ਸਿੱਧੀ ਖਾਤਿਆਂ ਵਿਚ ਪਾ ਰਹੇ ਹਾਂ।
'ਡੀਲਰਾਂ ਲਈ ਚੁਨੌਤੀ ਪੈਦਾ ਕਰ ਰਹੀ ਲੱਗਜ਼ਰੀ ਵਾਹਨਾਂ ਦੀ ਵਧ ਰਹੀ ਵਿਕਰੀ'
NEXT STORY