ਲਾਸ ਏਂਜਲਸ- ਅਭਿਨੇਤਰੀ ਲਿੰਡਸੇ ਲੋਹਾਨ ਟੀ. ਵੀ. ਰਿਐਲਿਟੀ ਸਟਾਰ ਕਿਮ ਕਾਰਦਰਸ਼ੀਆਂ ਦੇ ਨਕਸ਼ੇ ਕਦਮ 'ਤੇ ਚੱਲ ਰਹੀ ਹੈ। ਉਸ ਨੇ ਵੀ ਹੁਣ ਕਿਮ ਵਾਂਗ ਐੱਪਲ, ਐਂਡਰਾਇਡ ਤੇ ਟੈਬਲੇਟਸ ਲਈ ਦਿ ਪ੍ਰਾਈਸ ਆਫ ਫੇਮ ਨਾਂ ਨਾਲ ਖੁਦ ਦੀ ਗੇਮ ਲਾਂਚ ਕੀਤੀ ਹੈ। 28 ਸਾਲਾ ਲਿੰਡਸੇ ਨੇ ਸਪੇਸ ਇੰਕ ਕੰਪਨੀ ਨਾਲ ਹੱਥ ਮਿਲਾਇਆ ਹੈ ਤੇ ਖੁਦ ਦੀ ਫੋਨ ਐਪਲੀਕੇਸ਼ਨ ਇਜਾਦ ਕੀਤੀ ਹੈ।
ਇਸੇ ਕੰਪਨੀ ਨੇ ਕਿਮ ਕਾਰਦਰਸ਼ੀਆਂ ਹਾਲੀਵੁੱਡ ਨਾਂ ਦੀ ਗੇਮ ਤਿਆਰ ਕੀਤੀ ਸੀ। ਲਿੰਡਸੇ ਨੇ ਆਪਣੇ ਨਾਂ 'ਤੇ ਬਣੀ ਇਸ ਗੇਮ ਦਾ ਐਲਾਨ ਸ਼ੁੱਕਰਵਾਰ ਨੂੰ ਆਪਣਏ ਬਲਾਗ ਤੇ ਟਵਿਟਰ 'ਤੇ ਕੀਤਾ। ਉਸ ਨੇ ਬਲਾਗ 'ਤੇ ਲਿਖਿਆ ਕਿ ਉਸ ਨੇ ਦਿ ਪ੍ਰਾਈਸ ਆਫ ਫੇਮ ਨਾਂ ਦੀ ਇਕ ਗੇਮ ਤਿਆਰ ਕੀਤੀ ਹੈ। ਇਹ ਤੁਹਾਡੇ ਲਈ ਹੈ। ਇਹ ਆਈਫੋਨ, ਐਂਡਰਾਇਡ ਤੇ ਟੈਬਲੇਟਸ 'ਤੇ ਉਲਪੱਬਧ ਹੈ। ਤੁਸੀਂ ਮੇਰੇ ਵਾਂਗ ਮਸ਼ਹੂਰ ਹਸਤੀ ਬਣ ਸਕਦੇ ਹੋ ਪਰ ਇਸ ਰਾਹ 'ਚ ਕਾਫੀ ਡਰਾਮਾ ਹੈ।
'ਸ਼ਕਤੀ' ਦਾ ਸੀਕੁਅਲ ਨਹੀਂ ਚਾਹੁੰਦੇ ਹਨ ਅਮਿਤਾਭ
NEXT STORY