ਮੁੰਬਈ- ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ ਆਪਣੇ ਅੰਦਾਜ਼ ਦੇ ਨਾਲ-ਨਾਲ ਨਖਰਿਆਂ ਲਈ ਵੀ ਜਾਣੀਆਂ ਜਾਂਦੀਆਂ ਹਨ। ਕਦੇ ਕੱਪੜਿਆਂ ਅਤੇ ਕਦੇ ਮੇਕਅਪ ਨੂੰ ਲੈ ਕੇ ਉਹ ਗੁੱਸੇ 'ਚ ਆ ਜਾਂਦੀਆਂ ਹਨ। ਕੰਗਨਾ ਰਣਾਵਤ ਆਪਣੇ ਘੁੰਗਰਾਲੇ ਵਾਲਾਂ ਤੋਂ ਇਲਾਵਾ ਆਪਣੇ ਨਖਰਿਆਂ ਲਈ ਵੀ ਮਸ਼ਹੂਰ ਹਨ। ਉਂਝ ਤਾਂ ਕੰਗਨਾ ਬਹੁਤ ਮਾਸੂਮ ਹੈ ਅਤੇ ਨਰਮ ਦਿਲ ਲੱਗਦੀ ਹੈ ਪਰ ਕਈ ਵਾਰ ਆਪਣੇ ਡਰਾਇਵਰ ਨੂੰ ਗਾਲਾਂ ਕੱਢਦੀ ਦੇਖੀ ਗਈ ਹੈ। ਵਿਦਿਆ ਬਾਲਨ ਦਾ ਨਾਂ ਬਾਲੀਵੁੱਡ 'ਚ ਪ੍ਰਤੀਭਾਸ਼ਾਲੀ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ ਪਰ ਇਕ ਫਿਲਮ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਪੌਸ਼ਾਕ ਦਾ ਡਿਜ਼ਾਇਨ ਇੰਨਾ ਬੇਕਾਰ ਲੱਗਿਆ ਕਿ ਉਨ੍ਹਾਂ ਨੇ ਉਸ ਨੂੰ ਗੁੱਸੇ 'ਚ ਸੁੱਟ ਦਿੱਤਾ। ਬਾਲੀਵੁੱਡ 'ਚ ਐਸ਼ਵਰੀਆ ਦੇ ਨਾਲ ਕੰਮ ਕਰਨਾ ਬਹੁਤ ਮੁਸ਼ਕਿਲ ਹੈ। ਫਿਲਮਾਂ 'ਚ ਉਹ ਮੇਕਅਪ ਆਪਣੇ ਮੇਕਅਪ ਮੈਨ ਤੋਂ ਹੀ ਕਰਵਾਉਂਦੀ ਹੈ। ਪ੍ਰਿਯੰਕਾ ਚੋਪੜਾ ਵੀ ਆਪਣੇ ਕੱਪੜਿਆਂ ਨੂੰ ਲੈ ਕੇ ਬਹੁਤ ਹੰਗਾਮੇ ਕਰਦੀ ਹੈ। ਅਭਿਨੇਤਰੀ ਅਨੁਸ਼ਕਾ ਸ਼ਰਮਾ ਫੋਟੋ ਖਿਚਵਾਉਣ ਨੂੰ ਲੈ ਕਈ ਵਾਰ ਹੱਲਾ ਕਰਦੀ ਦਿਖੀ ਹੈ। ਕਰੀਨਾ ਕਪੂਰ ਨੂੰ ਬਾਲੀਵੁੱਡ 'ਚ ਅਜਿਹੀ ਅਭਿਨੇਤਰੀ ਦੇ ਰੂਪ 'ਚ ਜਾਣਿਆ ਜਾਂਦਾ ਹੈ ਜਿਨ੍ਹਾਂ ਨੂੰ ਸਾਈਨ ਕਰਨ ਤੋਂ ਬਾਅਦ ਨਿਰਦੇਸ਼ਕਾਂ ਨੂੰ ਹਿਸਾਬ ਨਾਲ ਹੀ ਚੱਲਣਾ ਪੈਂਦਾ ਹੈ। ਇਸ ਦੇ ਲਈ ਉਨ੍ਹਾਂ ਦੇ ਕਈ ਨਿਰਦੇਸ਼ਕਾਂ ਨੂੰ ਹੰਗਾਮਾ ਸਹਿਣੇ ਪੈਂਦਾ ਹਨ। ਕੈਟਰੀਨਾ ਕੈਫ ਵੀ ਬਾਲੀਵੁੱਡ ਦੀ ਨਖਰੀਲੀ ਅਭਿਨੇਤਰੀਆਂ 'ਚ ਸ਼ਾਮਲ ਹੈ। ਇਕ ਵਾਰ ਹਵਾਈ ਯਾਤਰਾ ਦੌਰਾਨ ਏਅਰ ਹੋਸਟੇਜ ਨੂੰ ਬੇਲਟ ਪਹਿਨਣ ਲਈ ਕਹੇ ਜਾਣ ਨੂੰ ਲੈ ਕੇ ਧਮਕਾਇਆ ਸੀ।
ਲਿੰਡਸੇ ਨੇ ਆਪਣੀ ਮੋਬਾਈਲ ਗੇਮ ਕੀਤੀ ਲਾਂਚ
NEXT STORY